ਪੰਨਾ:ਵਸੀਅਤ ਨਾਮਾ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਸੀਅਤ ਨਾਮਾ


ਪਹਿਲਾ ਕਾਂਡ

ਹਰਿੰਦਰਾ ਪਿੰਡ ਵਿਚ ਕ੍ਰਿਸ਼ਨ ਕਾਂਤ ਨਾਂ ਦਾ ਇਕ ਅਮੀਰ ਜ਼ਿਮੀਦਾਰ ਰਹਿੰਦਾ ਸੀ। ਉਸ ਦੀ ਜ਼ਿਮੀਦਾਰੀ ਦਾ ਸਾਲਾਨਾ ਮੁਨਾਫਾ ਤਕਰੀਬਨ ਦੋ ਲੱਖ ਰੁਪਏ ਸੀ। ਉਹ ਜਾਇਦਾਦ ਉਸ ਦੀ ਤੇ ਉਸ ਦੇ ਭਰਾ ਰਾਮਾ ਕਾਂਤ ਦੀ ਕਮਾਈ ਦੀ ਸੀ। ਦੋਵੇਂ ਭਰਾ ਇਕੱਠਾ ਹੀ ਬਪਾਰ ਕੀਤਾ ਕਰਦੇ ਸਨ, ਦੋਵਾਂ ਵਿਚ ਅਤਿਅੰਤ ਪ੍ਰੇਮ ਸੀ। ਕਦੇ ਵੀ ਕਿਸੇ ਦੇ ਮਨ ਵਿਚ ਇਹ ਖੋਟ ਨਾ ਉਪਜਿਆ ਕਿ ਨੂੰ ਮੈਂ ਦੁਸਰੇ ਨੂੰ ਧੋਖਾ ਦੇਵਾਂ। ਸਾਰੀ ਜ਼ਿਮੀਦਾਰੀ ਵਡੇ ਭਰਾ ਕ੍ਰਿਸ਼ਨਕਾਂਤ ਦੇ ਨਾਂ ਖਰੀਦੀ ਜਾਂਦੀ ਸੀ। ਦੋਵੇਂ ਕੱਠੇ ਹੀ ਖਾਂਦੇ ਪੀਂਦੇ ਸਨ। ਰਾਮਾ ਕਾਂਤ ਦਾ ਇਕ ਪੁਤਰ ਸੀ ਜਿਸਦਾ ਨਾਂ ਸੀ ਗੁਬਿੰਦ ਲਾਲ। ਪੁਤਰ ਦੇ ਜਨਮ ਦਿਨ ਤੋਂ ਹੀ ਰਾਮਾ ਕਾਂਤ ਸੋਚ ਰਿਹਾ ਸੀ, ਕਿ ਸਾਡੇ ਦੋਵਾਂ ਭਰਾਵਾਂ ਦੀ ਜਾਇਦਾਦ ਇਕੋ ਦੇ ਨਾਂ ਹੈ, ਇਸ ਲਈ ਪੁਤਰ ਦੀ ਭਲਾਈ ਲਈ ਕੋਈ ਉਚਿਤ ਲਿਖਾ ਪੜ੍ਹੀ ਹੋ ਜਾਣੀ ਚਾਹੀਦੀ ਹੈ। ਭਾਵੇਂ ਉਸਨੂੰ ਪੂਰਾ ਵਿਸ਼ਵਾਸ ਸੀ ਕਿ ਕ੍ਰਿਸ਼ਨ ਕਾਂਤ ਕਿਸੇ ਤਰਾਂ ਦਾ ਧੋਖਾ ਆਦਿ ਨਹੀਂ ਕਰੇਗਾ, ਪਰ ਕ੍ਰਿਸ਼ਨ ਕਾਂਤ ਦੇ ਮਰਨ ਤੋਂ ਪਿਛੋਂ ਉਸ ਦੇ ਪੁਤਰ ਕੀ ਵਰਤਾਵ ਕਰਨਗੇ ਇਸ ਦਾ ਕੀ ਪਤਾ? ਪਰੰਤੂ ਲਿਖਾ ਪੜ੍ਹੀ ਦੀ ਗੱਲ ਉਸ ਕੋਲੋਂ ਕਹੀ ਨ ਗਈ। ਅਜ ਕਹਾਂਗਾ, ਕਲ ਕਹਾਂਗਾ, ਇਸੇ ਜਿਚ ਬਿਚੀ ਵਿਚ ਹੀ ਪਿਆ ਰਿਹਾ। ਇਕ