ਪੰਨਾ:ਵਸੀਅਤ ਨਾਮਾ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਛਬੀਵਾਂ ਕਾਂਡ

ਕ੍ਰਿਸ਼ਨ ਕਾਂਤ ਦੀ ਮੋਤ ਦਾ ਹਾਲ ਸੁਣ ਕੇ ਪਿੰਡ ਵਾਲਿਆਂ ਨੇ ਬੜਾ ਸ਼ੋਕ ਕੀਤਾ। ਸਾਰਿਆਂ ਨਾਲੋਂ ਜਾਦਾ ਦੁਖ ਰਜਨੀ ਨੂੰ ਹੋਇਆ। ਘਰ ਵਿਚ ਕੰਮ ਪੈਣ ਕਰਕੇ ਰਜਨੀ ਨੂੰ ਉਸ ਦੇ ਪੇਕਿਆਂ ਤੋਂ ਬੁਲਾਨਾ ਪਿਆ। ਕ੍ਰਿਸ਼ਨ ਕਾਂਤ ਦੇ ਮਰਨ ਤੋਂ ਦੂਸਰੇ ਦਿਨ ਗੁਬਿਦ ਲਾਲ ਦੀ ਮਾਂ ਨੇ ਰਜਨੀ ਨੂੰ ਲਿਆਉਣ ਵਾਸਤ ਆਦਮੀ ਭੇਜਿਆ। ਰਜਨੀ ਆ ਕੇ ਕ੍ਰਿਸ਼ਨ ਕਾਂਤ ਦੇ ਹੇਰਵੇ ਵਿਚ ਰੋਣ ਲਗ ਪਈ।

ਗੁਬਿੰਦ ਲਾਲ ਨਾਲ ਰਜਨੀ ਦੀ ਪਹਿਲੀ ਮੁਲਾਕਾਤ ਹੋਣ ਤੇ ਰਾਣੀ ਗਲ ਲੈ ਕੇ ਕੋਈ ਲੜਾਈ ਹੋਣ ਦੀ ਸੰਭਾਵਨਾ ਸੀ ਕਿ ਨਹੀਂ, ਇਹ ਮੈਂ ਠੀਕ ਠੀਕ ਨਹੀਂ ਕਹਿ ਸਕਦਾ। ਪਰ ਕ੍ਰਿਸ਼ਨ ਕਾਂਤ ਦੇ ਸੋਗ ਵਿਚ ਇਸ ਵੇਲੇ ਇਹ ਗਲ ਬਿਲਕੁਲ ਦਬ ਗਈ। ਗੁਬਿਦ ਲਾਲ ਨੇ ਜਦ ਪਹਿਲੇ ਪਹਿਲ ਰਜਨੀ ਨੂੰ ਦੇਖਿਆ ਤਾਂ ਉਸ ਵੇਲੇ ਉਹ ਸੌਹਰੇ ਦੇ ਸ਼ੋਕ ਵਿਚ ਰੋ ਰਹੀ ਸੀ। ਗੁਬਿੰਦ ਲਾਲ ਨੂੰ ਦੇਖ ਕੇ ਉਹ ਹੋਰ ਵੀ ਰੋਣ ਲਗ ਪਈ। ਗੁਬਿੰਦ ਲਾਲ ਵੀ ਖੂਬ ਰਇਆ।

ਜਿਸ ਲੜਾਈ ਦੀ ਸ਼ੰਕਾ ਸੀ ਉਹ ਇਸ ਤਰਾਂ ਮਿਟ ਗਈ। ਦੋਵਾਂ ਨੇ ਹੀ ਦਿਲ ਵਿਚ ਨਿਸਚਾ ਕਰ ਲਿਆ ਕਿ ਜਦ ਪਹਿਲੀ ਮੁਲਾਕਾਤ ਹੋਣ ਤੇ ਕੋਈ ਗਲ ਨਹੀਂ ਹੋਈ ਤਾਂ ਹੁਣ ਇਹ ਗਲ ਵਧਣੀ ਠੀਕ ਨਹੀਂ। ਇਸ ਵੇਲੇ ਝਗੜਾ ਕਰਨ ਦੀ ਕੋਈ ਜਰੂਰਤ ਨਹੀਂ। ਕ੍ਰਿਸ਼ਨ ਕਾਂਤ ਦਾ ਸਰਾਧ ਖਤਮ ਹੋ ਜਾਣ ਦੇ ਪਿਛੋਂ ਜੋ ਕਿਸੇ ਦੇ ਦਿਲ ਵਿਚ ਆਵੇ ਸੋ ਕਰੇ। ਇਹ ਸੋਚ ਕੇ ਗੁਬਿਦ ਲਾਲ ਨੇ ਰਜਨੀ ਨੂੰ ਕਿਹਾ- ਰਜਨੀ, ਤੇਰੇ ਨਾਲ ਕਈ ਗਲਾਂ ਕਰਨੀਆਂ ਹਨ, ਜਿਨ੍ਹਾਂ ਦੇ ਨਾ ਕਹਿਣ ਤੇ ਮੇਰੀ ਛਾਤੀ ਪਾਟ ਜਾਏਗੀ। ਇਸ ਵੇਲੇ

੧੦੦