ਉਹ ਸਾਰੀਆਂ ਗਲਾਂ ਮੈਂ ਨਹੀਂ ਕਹਿ ਸਕਦਾ। ਸਰਾਧ ਦੇ ਪਿਛੋਂ ਜੋ ਕੁਛ ਕਹਿਣਾ ਹੋਵੇਗਾ ਮੈਂ ਤੈਨੂੰ ਕਵਾਂਗਾ।
ਬੜੇ ਦੁਖ ਨਾਲ ਅਖਾਂ ਦੇ ਅਥਰੂ ਪੂੰਝ ਕੇ ਕਾਲੀ, ਦੁਰਗਾ, ਸ਼ਿਵ ਹਰੀ ਦਾ ਨਾਂ ਲੈ ਕੇ ਰਜਨੀ ਨੇ ਕਿਹਾ- ਮੈਂ ਵੀ ਕੁਛ ਕਹਿਣਾ ਹੈ, ਜਦੋਂ ਤੁਹਾਨੂੰ ਵੇਹਲ ਹੋਵੇ ਮੈਨੂੰ ਦਸਨਾ।
ਹੋਰ ਕੋਈ ਗਲ ਨਹੀਂ ਹੋਈ। ਜਿਸ ਤਰਾਂ ਦਿਨ ਲੰਘਦੇ ਸੀ ਉਸੇ ਤਰਾਂ ਫੇਰ ਲੰਘਣ ਲਗ ਪਏ। ਦਾਸ, ਦਾਸੀ, ਗਵਾਂਢੀ ਗਵੂੰਢੀ ਕੋਈ ਨਾ ਸਮਝ ਸਕਿਆ ਕਿ ਅਕਾਸ਼ ਉਤੇ ਬਦਲ ਉਮਡ ਆਏ ਹਨ, ਫੁੱਲਾਂ ਵਿਚ ਕੀੜੇ ਪੈ ਚੁਕੇ ਹਨ। ਸੁੰਦਰ ਪ੍ਰੇਮ ਮੂਰਤੀ ਵਿਚ ਘੁਨ ਲਗ ਗਿਆ ਹੈ। ਜੋ ਪਹਿਲੇ ਸੀ ਹੁਣ ਉਹ ਨਹੀਂ ਹੈ। ਜੇਹੜਾ ਅਗੇ ਹਾਸਾ ਸੀ ਉਹ ਹੁਣ ਨਹੀਂ ਹੈ। ਕੀ ਰਜਨੀ ਹਸਦੀ ਨਹੀਂ, ਕੀ ਗੁਬਿਦ ਲਾਲ ਹੱਸਦਾ ਨਹੀਂ? ਹਸਦੇ ਹਨ ਪਰ ਹੁਣ ਉਹ ਹਾਸਾ ਨਹੀਂ ਸੀ।
ਅੱਖ ਮਿਲਦਿਆਂ ਹੀ ਜੋ ਹਾਸਾ ਆਪਣੇ ਆਪ ਨਿਕਲ ਪੈਂਦਾ ਸੀ, ਉਹ ਹਾਸਾ ਹੁਣ ਨਹੀਂ ਰਿਹਾ। ਜਿਸ ਹਾਸੇ ਵਿਚ ਅਧਾ ਹਾਸਾ ਤੇ ਅਧੀ ਪ੍ਰੀਤ ਸੀ ਉਹ ਹਾਸਾ ਹੁਣ ਨਹੀਂ ਸੀ। ਜੇਹੜੀ ਗਲ ਅਧੀ ਮੂੰਹ ਨਾਲ ਤੇ ਅਧੀ ਅਖਾਂ ਤੇ ਬੁਲਾਂ ਨਾਲ ਹੁੰਦੀ ਸੀ, ਉਹ ਗਲ ਹੁਣ ਨਹੀਂ ਸੀ ਰਹੀ। ਪਹਿਲੇ ਜਦੋਂ ਗੁਬਿਦ ਲਾਲ ਅਰ ਰਜਨੀ ਇਕਠੇ ਰਹਿੰਦੇ ਸਨ ਉਦੋਂ ਗੁਬਿੰਦ ਲਾਲ ਨੂੰ ਇਕ ਵਾਰ ਬੁਲੋਨ ਤੇ ਕਿਤੇ ਉਸ ਆ ਜਾਣਾ ਸੀ? ਰਜਨੀ ਨੂੰ ਤੇ ਕੋਈ ਬਿਲਕੁਲ ਹੀ ਨਹੀਂ ਸੀ ਲਭ ਸਕਦਾ। ਹੁਣ ਜਰਾ ਕੁ ਕੋਈ ਬੁਲਾਂਦਾ ਤਾਂ ਉਹ ਝਟ ਹੀ ਉਠ ਕੇ ਚਲੇ ਜਾਂਦੇ। ਉਹ ਪੂਰਨਮਾਸ਼ੀ ਦਾ ਚੰਦਰਮਾ ਬਦਲਾਂ ਵਿਚ ਲੁਕ ਗਿਆ। ਕਿਨ੍ਹੇ ਸੁਚੇ ਸੋਨੇ ਵਿਚ ਜਿਸਤ ਮਿਲਾ ਦਿਤਾ? ਕਿਨ੍ਹੇ ਸੁਰ ਕੀਤੀ ਹੋਈ ਸਤਾਰ ਦੀ ਤਾਰ ਤੋੜ ਦਿਤੀ?
ਹੁਣ ਦੋਵਾਂ ਦੇ ਫੁਲ ਵਾਂਗੂੰ ਖਿੜੇ ਹੋਏ ਹਿਰਦੇ ਵਿਚ ਅੰਧਕਾਰ ਛਾ ਗਿਆ। ਗੁਬਿੰਦ ਲਾਲ ਉਸ ਹਨੇਰੇ ਵਿਚ ਉਜਾਲਾ ਕਰਨ ਲਈ ਰਾਣੀ ਦਾ ਚਿੰਤਨ ਕਰਨ ਲਗਾ। ਅਰ ਰਜਨੀ ਉਸ ਹਨੇਰੇ ਵਿਚ
੧੦੧