ਸਮੱਗਰੀ 'ਤੇ ਜਾਓ

ਪੰਨਾ:ਵਸੀਅਤ ਨਾਮਾ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਸੀਅਤ ਨਾਮਾ ਨਾਜਾਇਜ਼ ਹੈ। ਸਰਾਧ ਵਿਚ ਮੇਰੇ ਪਿਤਾ ਜੀ ਆਏ ਸਨ, ਉਹਨਾਂ ਹੀ ਮੈਨੂੰ ਇਹ ਗਲ ਦਸੀ ਹੈ। ਇਹ ਦੋਲਤ ਤੁਹਾਡੀ ਹੈ-ਮੇਰੀ ਨਹੀਂ।

ਗੁਬਿੰਦ-ਮੇਰਾ ਤਾਇਆ ਝੂਠਾ ਨਹੀਂ ਸੀ। ਜਦ ਉਹਨਾਂ ਨੇ ਲਿਖ ਦਿਤਾ ਤਾਂ ਸਾਰੀ ਜਾਇਦਾਦ ਤੇਰੀ ਹੈ ਮੇਰੀ ਨਹੀਂ।

ਰਜਨੀ-ਜੇ ਕਹ ਤੇ ਮੈਂ ਤੁਹਾਡੇ ਨਾਂ ਲਿਖ ਦੇਦੀ ਹਾਂ।
 
ਗੁਬਿੰਦ-ਤੇ ਕੀ ਮੈਂ ਤੇਰਾ ਦਾਨ ਲੈ ਕੇ ਆਪਣਾ ਜੀਵਨ ਬਤੀਤ ਕਰਾਂ?

ਰਜਨੀ-ਇਸ ਵਿਚ ਹਰਜ ਹੀ ਕੀ ਏ? ਮੈਂ ਤੇ ਤੁਹਾਡੀ ਦਾਸੀ ਹਾਂ।

ਗੁਬਿੰਦ-ਹੁਣ ਇਹ ਗਲ ਤੈਨੂੰ ਸ਼ੋਭਾ ਨਹੀਂ ਦੇਂਦੀ, ਰਜਨੀ।

ਰਜਨੀ-ਮੈਂ ਕੀ ਕੀਤਾ ਹੈ? ਮੈਂ ਸੰਸਾਰ ਵਿਚ ਤੁਹਾਡੇ ਬਗੈਰ ਹੋਰ ਕਿਸੇ ਨੂੰ ਨਹੀਂ ਜਾਣਦੀ। ਅਠ ਸਾਲ ਦੀ ਉਮਰ ਵਿਚ ਮੇਰਾ ਵਿਆਹ ਹੋਇਆ ਸੀ, ਹੁਣ ਸਤਾਰਾਂ ਸਾਲ ਦੀ ਹੋ ਗਈ ਹਾਂ। ਨੋਂ ਸਾਲ ਤਕ ਮੈਂ ਕੁਛ ਨਹੀਂ ਜਾਨਿਆ, ਕੇਵਲ ਤੁਸਾਂ ਨੂੰ ਹੀ ਜਾਣਦੀ ਹਾਂ। ਮੈਂ ਤੁਸਾਂ ਦੀ ਪਾਲੀ ਪੋਸ਼ੀ ਹਾਂ, ਤੁਹਾਡੇ ਖੇਲਨ ਲਈ ਪੁਤਲੀ ਹਾਂ-ਮੇਰੇ ਕਲੋਂ ਕੇਹੜਾ ਅਪਰਾਧ ਹੋ ਗਿਆ ਏ?
 
ਗੁਬਿੰਦ-ਤੂੰ ਆਪ ਹੀ ਸੋਚ।

ਰਜਨੀ-ਤੁਹਾਡੇ ਔਣ ਤੇ ਮੈਂ ਪੇਕੇ ਚਲੀ ਗਈ ਸਾਂ, ਕਸੂਰ ਹੋ ਗਿਆ-ਬੜਾ ਅਪਰਾਧ ਕੀਤਾ ਹੈ, ਮੈਨੂੰ ਮਾਫ ਕਰ ਦਵੋ। ਮੈਂ ਹਰ ਕੁਛ ਨਹੀਂ ਜਾਣਦੀ, ਕੇਵਲ ਤੁਹਾਨੂੰ ਜਾਣਦੇ ਹਾਂ, ਏਸੇ ਲਈ ਕਰੋਧ ਕੀਤਾ ਸੀ।

ਗੁਬਿੰਦ ਲਾਲ ਨੇ ਕੁਛ ਨਹੀਂ ਕਿਹਾ। ਵਾਲ ਖਿਚੇ, ਅਖਾਂ ਵਿਚ ਅਥਰੂ ਭਰ ਲਏ, ਬੇਬਸ ਹੇ ਸਤਾਰਾਂ ਸਾਲ ਦੀ ਰਜਨੀ ਉਸ ਦੇ ਪੈਰਾਂ ਤੇ ਲੇਟ ਰਹੀ ਸੀ। ਗੁਬਿੰਦ ਲਾਲ ਨੇ ਕੁਛ ਨਹੀਂ ਕਿਹਾ। ਮਨ ਵਿਚ ਸੋਚ ਰਿਹਾ ਸੀ- ਇਹ ਕਾਲੀ ਰਜਨੀ ਕਿੰਨੀ ਸੁੰਦਰ ਹੈ। ਇਸ

੧੦੪