ਪੰਨਾ:ਵਸੀਅਤ ਨਾਮਾ.pdf/107

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਅਠਾਈਵਾਂ ਕਾਂਡ

ਰਜਨੀ ਗੁਬਿੰਦ ਲਾਲ ਨੂੰ ਇਹ ਨ ਕਹਿ ਸਕੀ ਕਿ ਕਿਸ ਅਪਰਾਧ ਬਦਲੇ ਮੈਨੂੰ ਛਡ ਜਾਵੋਗੇ। ਪਰੰਤੂ ਇਸ ਘਟਨਾ ਤੋਂ ਪਿਛੋਂ ਉਹ ਹਰ ਵੇਲੇ ਆਪਣੇ ਮਨ ਕੋਲੋਂ ਪੁਛਦੀ-ਮੇਰਾ ਕੀ ਅਪਰਾਧ ਹੈ ?

ਗੁਬਿਦ ਲਾਲ ਵੀ ਮਨ ਵਿਚ ਸੋਚਨ ਲਗਾ ਕਿ ਰਜਨੀ ਦਾ ਕੀ ਅਪਰਾਧ ਹੈ? ਇਕ ਪ੍ਰਕਾਰ ਨਾਲ ਗਬਿੰਦ ਲਾਲ ਨੇ ਗੰਢ ਪਾ ਲਈ ਕਿ ਰਜਨੀ ਨੇ ਬੜਾ ਭਾਰਾ ਅਪਰਾਧ ਕੀਤਾ ਹੈ। ਪਰ ਅਜੇ ਉਹ ਇਹ ਨਹੀਂ ਸੋਚ ਸਕਿਆ ਕਿ ਉਹ ਅਪਰਾਧ ਕੀ ਏ। ਖੈਰ ਸੋਚਦੇ ਸੋਚਦੇ ਉਸ ਨੇ ਵਿਚਾਰ ਕੀਤਾ ਕਿ ਉਸ ਨੇ ਮੇਰੇ ਤੇ ਬੇਇਤਬਾਰੀ ਕਿਉਂ ਕੀਤੀ। ਬੇਵਿਸ਼ਵਾਸੀ ਕਰਕੇ ਉਸ ਨੇ ਮੈਨੂੰ ਇਕ ਬੜੀ ਵਡੀ ਚਿਠੀ ਲਿਖੀ। ਇਕ ਵਾਰ ਇਸ ਗਲ ਦੀ ਸਚਾਈ ਝੁਠਾਈ ਦਾ ਵੀ ਪਤਾ ਨਹੀਂ ਕੀਤਾ। ਇਹੋ ਉਸ ਦਾ ਅਪਰਾਧ ਹੈ। ਜਿਸ ਲਈ ਮੈਂ ਜਾਨ ਦੇਣ ਨੂੰ ਤਿਆਰ ਹਾਂ ਉਹੋ ਮੇਰੇ ਤੇ ਨ ਵਿਸ਼ਵਾਸ ਕਰੇ ਤਾਂ ਕੀ ਇਹ ਉਸ ਦਾ ਅਪਰਾਧ ਨਹੀਂ ਏ? ਮੈਂ ਬੁਰਾਈ ਅਤੇ ਸਚਾਈ ਦੀ ਗਲ ਪਹਿਲੇ ਲਿਖ ਆਇਆ ਹਾਂ। ਗਬਿੰਦ ਲਾਲ ਦੇ ਹਿਰਦੇ ਵਿਚ ਕੋਲ ਕੋਲ ਬੈਠੀ ਬੁਰਾਈ ਤੇ ਸਚਾਈ ਦੀ ਜੋ ਗੱਲ ਹੋਈ ਉਹ ਮੈਂ ਸਾਰਿਆਂ ਨੂੰ ਸੁਨੋਂਦਾ ਹਾਂ।

ਬੁਰਾਈ ਬੋਲੀ-ਰਜਨੀ ਦਾ ਪਹਿਲਾ ਅਪਰਾਧ ਹੈ ਬੇਵਿਸ਼ਵਾਸੀ।

ਸਚਾਈ ਨੇ ਉਤਰ ਦਿਤਾ-ਜੋ ਕੋਈ ਬੇ ਵਿਸ਼ਵਾਸੀ ਦੇ ਯੋਗ ਹੈ ਭਲਾ ਉਸ ਦੀ ਕੋਈ ਬੇਵਿਸ਼ਵਾਸੀ ਕਿਉਂ ਨਾ ਕਰੇਗੀ? ਤੂੰ ਰਾਣੀ ਨਾਲ ਅਨੰਦ ਭੋਗ ਰਿਹਾ ਹੈਂਂ। ਰਜਨੀ ਨੇ ਸ਼ਕ ਕੀਤਾ, ਇਸੇ ਲਈ

੧੦੬