ਪੰਨਾ:ਵਸੀਅਤ ਨਾਮਾ.pdf/109

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਨ ਦਾ ਕੀ ਮਤਲਬ ਹੈ ?
ਬੁਰਾਈ-ਦਸ, ਕੀ ਏ ?
ਸਚਾਈ--ਅਸਲ ਕਾਰਣ ਰਾਣੀ ਹੈ । ਤੇਰੇ ਮਨ ਵਿੱਚ ਰਾਣੀ ਵਸ ਗਈ ਏ, ਏਸੇ ਲਈ ਕਾਲੀ ਰਜਨੀ ਤੈਨੂੰ ਚੰਗੀ ਨਹੀਂ ਲਗਦੀ ।
ਬੁਰਾਈ-ਫਿਰ ਅਗੇ ਕਿਉਂ ਰਜਨੀ ਚੰਗੀ ਲਗਦੀ ਸੀ ?
ਸਚਾਈ-ਅਗੇ ਰਾਣੀ ਅਖਾਂ ਵਿਚ ਨਹੀਂ ਸੀ ਸਮਾਈ ਇਸ ਕਰਕੇ । ਇਕ ਦਿਨ ਵਿਚ ਹੀ ਸਭ ਕੁਛ ਨਹੀਂ ਹੋ ਜਾਂਦਾ । ਸਮਾ ਔਣ ਤੇ ਹੀ ਸਭ ਕੁਛ ਹੁੰਦਾ ਹੈ । ਅਜ ਕੜਾਕੇ ਦੀ ਧੁਪ ਪੈ ਰਹੀ ਏ, ਕਲ ਪਤਾ ਨਹੀਂ ਕਿਹੋ ਜਿਹਾ ਦਿਨ ਹੋਵੇਗਾ । ਕੀ ਏਨਾ ਹੀ ਪੁਛਨਾ ਹੈ ਕਿ ਹੋਰ ਕੁਛ ਵੀ ?
ਬੁਰਾਈ-ਹੋਰ ਕੀ ?
ਸਚਾਈ-ਕ੍ਰਿਸ਼ਨ ਕਾਂਤ ਦਾ ਵਧੀਅਤ ਨਾਮਾਂ । ਬੁਢਾ ਇਹ ਜਾਣਦਾ ਸੀ ਕਿ ਰਜਨੀ ਦੇ ਨਾਂ ਜਾਇਦਾਦ ਲਿਖ ਦੇਣ ਨਾਲ ਉਹ ਤੇਰੀ ਹੋ ਜਾਏਗੀ । ਉਹ ਇਹ ਵੀ ਜਾਣਦਾ ਸੀ ਕਿ ਰਜਨੀ ਇਕ ਮਹੀਨੇ ਪਿਛੋਂ ਹੀ ਵਸੀਅਤ ਨਾਮਾ ਤੇਰੇ ਨਾਂ ਲਿਖ ਦਵੇਗੀ । ਪਰ ਤੈਨੂੰ ਬੁਰੇ ਕੰਮਾਂ ਵਿਚ ਪਏ ਦੇਖ ਤੇਰਾ ਚਰਿਤ ਬਦਲਨ ਲਈ ਹੀ ਤੈਨੂੰ ਉਸਦੇ ਹਥਾਂ ਵਿਚ ਕਰ ਦਿਤਾ ਸੀ । ਤੂੰ ਇਹ ਨਹੀਂ ਸਮਝਿਆ। ਤੇ ਰਜਨੀ ਤੇ ਗੁਸਾ ਕਰ ਰਿਹਾ ਹੈਂ !
ਬੁਰਾਈ-ਇਹ ਤੇ ਠੀਕ ਏ, ਪਰ ਕੀ ਮੈਂ ਇਸਤਰੀ ਦੀ ਦਿਤੀ ਹੋਈ ਭੀਖ ਖਾਵਾਂਗਾ ?
ਸਚਾਈ-ਤੂੰ ਰਜਨੀ ਕੋਲੋਂ ਸਾਰੀ ਦੋਲਤ ਆਪਣੇ ਨਾਂ ਕਿਉ ਨਹੀਂ ਲਿਖਾ ਲੈਂਦਾ ?
ਬੁਰਾਈ-ਤੇ ਕੀ ਇਸਤਰੀ ਦੇ ਦਿਤੇ ਹੋਏ ਦਾਨ ਨਾਲ ਦਿਨ ਕਟਾਂ ?
ਸਚਾਈ-ਉਹ ! ਬੜਾ ਬਹਾਦਰ ਹੈਂਂ! ਫਿਰ ਰਜਨੀ ਨਾਲ

੧੦੮