ਸਮੱਗਰੀ 'ਤੇ ਜਾਓ

ਪੰਨਾ:ਵਸੀਅਤ ਨਾਮਾ.pdf/11

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਦਿਨ ਉਹ ਕਿਸੇ ਕੰਮ ਪਿੰਡ ਗਿਆ ਸੀ, ਕਿ ਅਚਾਨਕ ਉਥੇ ਉਸਦੀ ਮੌਤ ਹੋ ਗਈ।

ਜੇ ਕ੍ਰਿਸ਼ਨ ਕਾਂਤ ਚਾਹੁੰਦਾ ਕਿ ਭਤੀਜੇ ਨੂੰ ਇਕ ਕੌਡੀ ਵੀ ਨ ਦੇਵਾਂ, ਅਰ ਸਾਰੀ ਦੌਲਤ ਆਪ ਹੀ ਹਜ਼ਮ ਕਰ ਲਵਾਂ, ਤਾਂ ਕਰ ਸਕਦਾ ਸੀ। ਪਰ ਕ੍ਰਿਸ਼ਨ ਕਾਂਤ ਦੀ ਇਹ ਬੁਰੀ ਨੀਯਤ ਨਹੀਂ ਸੀ। ਉਹ ਗੁਬਿੰਦ ਲਾਲ ਦਾ ਪਾਲਨ ਪੋਸਨ ਆਪਣੇ ਪੁਤਰਾਂ ਵਾਂਗ ਹੀ ਕਰਨ ਲਗਾ। ਉਸ ਨੇ ਆਪਣੀ ਕਮਾਈ ਹੋਈ ਜਾਇਦਾਦ ਦਾ ਅਧਾ ਹਿੱਸਾ ਜੋ ਰਾਮਾ ਕਾਂਤ ਦਾ ਸੀ, ਗੁਬਿੰਦ ਲਾਲ ਦੇ ਨਾਂ ਲਿਖ ਦੇਣ ਦਾ ਪੱਕਾ ਇਰਾਦਾ ਕਰ ਲਿਆ।

ਕ੍ਰਿਸ਼ਨ ਕਾਂਤ ਦੇ ਦੋ ਪੁਤਰ ਤੇ ਇਕ ਧੀ ਸੀ। ਵਡੇ ਪੁਤਰ ਦਾ ਨਾਂ ਹਰ ਲਾਲ, ਛੋਟੇ ਦਾ ਵਿਨੋਦ ਲਾਲ ਅਤੇ ਧੀ ਦਾ ਸ਼ੀਲ ਵੰਤੀ ਸੀ। ਕ੍ਰਿਸ਼ਨ ਕਾਂਤ ਨੇ ਇਸਤਰਾਂ ਦਾ ਵਸੀਅਤ ਨਾਮਾ ਲਿਖਿਆ ਕਿ ਮੇਰੇ ਮਰਨ ਤੋਂ ਬਾਹਦ ਮੇਰੀ ਜਾਇਦਾਦ ਵਿਚੋਂ ਅਠ ਆਨੇ ਗੁਬਿੰਦ ਲਾਲ ਨੂੰ, ਤਿੰਨ ਤਿੰਨ ਆਨੇ ਹਰ ਲਾਲ ਤੇ ਵਿਨੋਦ ਲਾਲ ਨੂੰ, ਇਕ ਆਨਾ ਮੇਰੀ ਇਸਤ੍ਰੀ ਨੂੰ ਤੇ ਇਕ ਆਨਾ ਧੀ ਨੂੰ ਮਿਲੇ।

ਹਰ ਲਾਲ ਬੜਾ ਭੈੜਾ ਸੀ, ਪਿਤਾ ਨਾਲ ਤੇ ਓਹਦੀ ਬਣਦੀ ਹੀ ਨਹੀਂ ਸੀ। ਬੰਗਾਲੀਆਂ ਵਿਚ ਵਸੀਅਤ ਨਾਮੇ ਦੀ ਗੱਲ ਲੁਕੀ ਨਹੀਂ ਰਹਿ ਸਕਦੀ। ਵਸੀਅਤ ਨਾਮੇ ਦੀ ਗੱਲ ਦਾ ਹਰ ਲਾਲ ਨੂੰ ਪਤਾ ਲਗ ਗਿਆ। ਉਸ ਨੇ ਇਹ ਦੇਖ ਲਾਲ ਲਾਲ ਅੱਖਾਂ ਕਢ ਆਪਣੇ ਪਿਤਾ ਨੂੰ ਕਿਹਾ-"ਇਹ ਕੀ ਕੀਤਾ, ਪਿਤਾ ਜੀ? ਗੁਬਿੰਦ ਲਾਲ ਨੂੰ ਅਠ ਆਨੇ ਤੇ ਮੈਨੂੰ ਕੁਲ ਤਿੰਨ ਆਨੇ?" ਕ੍ਰਿਸ਼ਨ ਕਾਂਤ ਨੇ ਕਿਹਾ-"ਇਹ ਤੇ ਮੈਂ ਨਿਆਂ ਕੀਤਾ ਹੈ। ਗੁਬਿੰਦ ਲਾਲ ਦੇ ਪਿਤਾ ਦਾ ਹੱਕ ਹੀ ਮੈਂ ਉਸਨੂੰ ਦਿਤਾ ਹੈ।"

ਹਰ ਲਾਲ-ਗੁਬਿੰਦ ਲਾਲ ਦੇ ਪਿਤਾ ਦਾ ਹੱਕ ਕਿਸਤਰਾਂ? ਸਾਡੀ ਜਾਇਦਾਦ ਦਾ ਲੈਣ ਵਾਲਾ ਉਹ ਕੌਣ ? ਮਾਂ ਭੈਣ ਦਾ ਖਰਚ ਤੇ ਅਸੀਂ ਆਪ ਚਲਾਵਾਂ ਗੇ, ਉਹਨਾਂ ਵਾਸਤੇ ਇਕ ਇਕ ਆਨਾ

੧੦