ਭਲਾਈ ਦੀ ਵੀ ਕੁਛ ਚਿੰਤਾ ਸੀ । ਪਤੀ ਦੇ ਮਨ ਤੇ ਕਾਂਸੀ ਜਾਣ ਦੀ ਇਛਿਆ ਕਰਦੀ ਸੀ, ਕੇਵਲ ਪੁਤਰ ਦੇ ਪਿਆਰ ਕਰਕੇ ਅਜੇ ਤਕ ਨਹੀਂ ਗਈ ਸੀ । ਇਸ ਵੇਲੇ ਉਹ ਇਛਿਆ ਹੋਰ ਵੀ ਪਕੀ ਹੋ ਗਈ।
ਉਸ ਨੇ ਗੁਬਿੰਦ ਲਾਲ ਨੂੰ ਕਿਹਾ-ਤੇਰੇ ਪਿਤਾ ਅਤੇ ਤਾਇਆ ਤੇ ਵਾਰੀ ਵਾਰੀ ਸੁਵਰਗ ਸਿਧਾਰ ਗਏ ਹਨ । ਅਰ ਹੁਣ ਮੇਰੇ ਵੀ ਦਿਨ ਪੂਰੇ ਹੁੰਦੇ ਜਾ ਰਹੇ ਹਨ। ਇਸ ਵੇਲੇ ਮੈਨੂੰ ਕਾਂਸ਼ੀ ਭੇਜ ਕੇ ਸਪੁਤਰ ਹੋਣ ਦਾ ਸਬੂਤ ਦੇ।
ਗੁਬਿੰਦ ਲਾਲ ਨੇ ਇਹ ਮੰਨ ਲਿਆ । ਕਿਹਾ-ਚਲੋ, ਮੈਂ ਆਪ ਹੀ ਤੁਹਾਨੂੰ ਕਾਂਸ਼ੀ ਪੁਚਾ ਆਵਾਂ । ਭਾਗਾਂ ਨੂੰ ਰਜਨੀ ਇਸ ਵੇਲੇ ਆਪਣੇ ਪੇਕੇ ਗਈ ਹੋਈ ਸੀ । ਕਿਸੇ ਨੇ ਉਸ ਨੂੰ ਮਨਾ ਨਹੀਂ ਕੀਤਾ । ਰਜਨੀ ਨੂੰ ਬਿਨਾ ਦਸੇ ਹੀ ਗੁਬਿੰਦ ਲਾਲ ਮਾਤਾ ਨੂੰ ਕਾਂਸ਼ੀ ਭੇਜਣ ਦੀ ਤਿਆਰੀ ਕਰਣ ਲਗਾ। ਆਪਣੇ ਨਾਂ ਕੁਛ ਜਾਇਦਾਦ ਸੀ ਉਸ ਨੂੰ ਗੁਪਤ ਰੂਪ ਨਾਲ ਵੇਚ ਕੇ ਕੁਛ ਦੌਲਤ ਇਕਠੀ ਕੀਤੀ । ਜੋ ਕੁਛ ਆਪਣੇ ਕੋਲ ਸੋਨੇ ਚਾਂਦੀ ਦੇ ਗਹਿਣੇ ਸਨ, ਸਾਰੇ ਵੇਚ ਦਿਤੇ । ਇਸ ਤਰਾਂ ਇਕ ਲਖ ਰੁਪਇਆ ਇਕਠਾ ਕੀਤਾ।
ਫਿਰ ਮਾਤਾ ਨੂੰ ਕਾਂਸ਼ੀ ਭੇਜਨਾ ਪਕਾ ਕਰ ਰਜਨੀ ਨੂੰ ਲਿਆਉਨ ਲਈ ਉਸ ਦੇ ਪੇਕੇ ਨੋਕਰ ਨੂੰ ਭੇਜਿਆ । ਸੱਸ ਦਾ ਕਾਸ਼ੀ ਜਾਣਾ ਸੁਣ ਕੇ ਰਜਨੀ ਜਲਦੀ ਹੀ ਚਲੀ ਆਈ । ਆ ਕੇ ਸੱਸ ਦੇ ਪੈਰਾਂ ਤੇ ਡਿਗ ਕੇ ਬੜੀ ਬੇਨਤੀ ਕੀਤੀ । ਉਸ ਦੇ ਪੈਰ ਫੜ ਕੇ ਰੋਣ ਲਗੀ-ਮਾਂ, ਮੈਂ ਅਨਜਾਣ ਹਾਂ, ਮੈਨੂੰ ਇਕਲੀ ਛਡ ਕੇ ਨਾ ਜਾਉ । ਮੈਨੂੰ ਘਰ ਗਰਿਸਥੀ ਦਾ ਕੋਈ ਪਤਾ ਨਹੀਂ । ਮਾਂ, ਮੈਨੂੰ ਸੰਸਾਰ ਸਾਗਰ ਵਿਚ ਡੋਬ ਕੇ ਨਾ ਜਾਉ।
ਸੱਸ ਨੇ ਕਿਹਾ-ਤੇਰੀ ਵਡੀ ਨਨਾਣ ਰਹਿੰਦੀ ਹੈ, ਉਹ ਮੇਰੀ ਤਰਾਂ ਹੀ ਤੇਰੀ ਖਾਤਰ ਕਰੇਗੀ। ਨਾਲੇ ਹਣ ਤੇ ਤੂੰ ਵੀ ਘਰ ਦਾ ਕੰਮ ਕਾਜ਼ ਦੇਖਨ ਦੇ ਲਾਇਕ ਹੋ ਗਈ ਹੈਂ। ਰਜਨੀ ਨੇ ਕੁਛ ਸਮਝਿਆ
੧੧੦