ਪੰਨਾ:ਵਸੀਅਤ ਨਾਮਾ.pdf/113

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਰਜਨੀ, ਮੈਂ ਮਾਂ ਨੂੰ ਛਡਨ ਚਲਿਆ ਹਾਂ!

ਰਜਨੀ ਨੇ ਹੰਝੂ ਪੂੰਝ ਕੇ ਕਿਹਾ-ਮਾਂ ਤੇ ਉਥੇ ਹੀ ਰਹੇਗੀ, ਪਰ ਤੁਸੀਂ ਆਉ ਗੇ ਕਿ ਨਹੀਂ?

ਜਿਸ ਵੇਲੇ ਰਜਨੀ ਨੇ ਇਹ ਗਲ ਕਹੀ ਸੀ ਉਸ ਵੇਲੇ ਉਸ ਦੀਆਂ ਅਖਾਂ ਚੋਂ ਅਥਰੂ ਸੁਕ ਗਏ ਸਨ। ਉਸ ਦੇ ਬੋਲਣ ਵਿਚ ਗੰਭੀਰਤਾ ਅਰੁ ਬੁਲਾਂ ਤੇ ਦ੍ਰਿੜ ਪਰਤਿੱੱਗਯਾ ਦੇਖ ਕੇ ਗੁਬਿੰਦ ਲਾਲ ਕੁਛ ਸ਼ਰਮਾ ਗਿਆ। ਉਸ ਕੋਲੋਂ ਕਈ ਉਤਰ ਨਹੀਂ ਦਿਤਾ ਗਿਆ। ਪਤੀ ਨੂੰ ਚੁਪ ਦੇਖ ਕੇ ਰਜਨੀ ਨੇ ਫਿਰ ਕਿਹਾ-ਦੇਖੋ, ਤੁਸਾਂ ਮੈਨੂੰ ਸਮਝਾਇਆ ਸੀ, ਕਿ ਸਭ ਹੀ ਇਕ ਤਰਾਂ ਦਾ ਧਰਮ ਹੈ। ਸਭ ਹੀ ਇਕ ਤਰਾਂ ਦਾ ਸੁਖ ਹੈ। ਮੈਂ ਤੁਹਾਡੀ ਧਰਮ ਪਤਨੀ ਹਾਂ। ਮੈਨੂੰ ਸਚ ਦਸਨਾ, ਧੋਖਾ ਨ ਦੇਣਾ, ਦਸ ਕਦੋਂ ਆਓ ਗੇ?

ਗੁਬਿੰਦ ਲਾਲ-ਅਛਾ ਫਿਰ ਸਚ ਹੀ ਕਹਿੰਦਾ ਹਾਂ, ਸੁਣੋ-- ਵਾਪਸ ਔਣ ਦੀ ਇਛਿਆ ਨਹੀਂ ਏ।

ਰਜਨੀ-ਇਛਿਆ ਕਿਉਂ ਨਹੀਂ, ਇਹ ਵੀ ਦਸੋ ਗੇ ਕਿ ਨਹੀਂ?

ਗੁਬਿੰਦ ਲਾਲ-ਏਥੇ ਰਹਿ ਕੇ ਮੈਂ ਤੇਰੇ ਦਿਤੇ ਹੋਏ ਮੁਠੀ ਭਰ ਚੌਲਾਂ ਦੇ ਆਸਰੇ ਨਹੀਂ ਜੀਊਣਾ।

ਰਜਨੀ-ਇਸ ਵਿਚ ਕੇਹੜੀ ਬੁਰਾਈ ਹੈ, ਮੈਂ ਤੇ ਤੁਹਾਡੀ ਹੀ - ਦਾਸੀ ਹਾਂ।

ਗੁਬਿੰਦ ਲਾਲ-ਜੇ ਰਜਨੀ ਮੇਰੀ ਦਾਸੀ ਹੁੰਦੀ ਤਾਂ ਮੈਨੂੰ ਪ੍ਰਦੇਸ ਤੋਂ ਵਾਪਸ ਔਂਦਾ ਸੁਣ ਕੇ ਅਦਰ ਝਰੋਖੇ ਵਿਚ ਬੈਠ ਮੇਰੀ ਇਤਜ਼ਾਰ ਕਰਦੀ, ਨਾ ਕਿ ਆਪਣੇ ਪੇਕੇ ਚਲੀ ਜਾਂਦੀ।

ਰਜਨੀ-ਇਸ ਭੁਲ ਲਈ ਮੈਂ ਤੁਹਾਡੇ ਪੈਰੀਂ ਪੈਂਦੀ ਹਾਂ। ਕੀ ਤੁਸੀਂ ਇਕ ਅਪਰਾਧ ਵੀ ਮਾਫ ਨਹੀਂ ਕਰ ਸਕਦੇ?

ਗੁਬਿੰਦ ਲਾਲ-ਹੁਣ ਇਹੋ ਜਹੇ ਸੈਂਕੜੇ ਅਪਰਾਧ ਹੋਣਗੇ। ਕਿਉਂਕਿ ਹੁਣ ਤੂੰ ਜਾਇਦਾਦ ਦੀ ਮਾਲਕ ਬਣੀ ਹੈਂਂ ਨਾ।

੧੧੨