ਪੰਨਾ:ਵਸੀਅਤ ਨਾਮਾ.pdf/114

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਜਨੀ-ਇਹ ਗਲ ਨਹੀਂ। ਪਿਤਾ ਦੇ ਘਰ ਜਾ ਕੇ ਮੈਂ ਓਹਨਾਂ ਦੀ ਮਦਦ ਨਾਲ ਜੋ ਕੁਛ ਕੀਤਾ ਹੈ ਉਹ ਵੀ ਦੇਖ।

ਇਹ ਕਹਿਕੇ ਰਜਨੀ ਨੇ ਇਕ ਕਾਗਜ਼ ਦਿਖਾਇਆ, ਫਿਰ ਗੁਬਿੰਦ ਲਾਲ ਦੇ ਹਥ ਵਿਚ ਦੇ ਕੇ ਕਿਹਾ-ਇਸਨੂੰ ਪੜ੍ਹੋ।

ਗੁਬਿੰਦ ਲਾਲ ਨੂੰ ਪੜ੍ਹ ਕੇ ਦਖਿਆ ਦਾਨ-ਪੱਤਰ ਹੈ। ਉਸ ਨੇ ਕਿਹਾ-ਇਹ ਤੇ ਤੂੰ ਜੋ ਕੁਛ ਕੀਤਾ ਹੈ ਆਪਣੇ ਲਈ ਹੀ ਕੀਤਾ ਹੈ। ਮੇਰੇ ਨਾਲ ਤੇਰਾ ਕੀ ਸੰਬੰਧ? ਮੈਂ ਤੇਨੂੰ ਗਹਿਣਾ ਦਵਾਂ, ਤੂੰ ਰੁਪਿਆ ਦਾਨ ਕਰੇ ਗੀ। ਫਿਰ ਮੈਂ ਉਸਨੂੰ ਵਰਤਾਂਗਾ। ਇਹ ਨਹੀਂ ਹੋ ਸਕਦਾ। ਇਹ ਕਹਿ ਕੇ ਗੁਬਿਦ ਲਾਲ ਨੇ ਉਹ ਕੀਮਤੀ ਜਾਨ ਪੱਤਰ ਪਾੜ ਕੇ ਸੁਟ ਦਿਤਾ।

ਰਜਨੀ-ਪਿਤਾ ਜੀ ਨੂੰ ਕਿਹਾ ਹੈ ਕਿ ਇਸਦਾ ਪਾੜਨਾ ਵਿਅਰਥ ਹੈ, ਸਰਕਾਰ ਕੋਲ ਇਸਦੀ ਨਕਲ ਮੋਜਦ ਹੈ।

ਗੁਬਿੰਦ ਲਾਲ-ਹੈ ਤੇ ਰਹਿਣ ਦੇ, ਮੈਂ ਚਲਿਆ ਹਾਂ।

ਰਜਨੀ-ਕਦੋਂ ਆਓ ਗੇ?

ਗੁਬਿੰਦ ਲਾਲ-ਕਦੀ ਨਹੀਂ ਆਵਾਂਗਾ।

ਰਜਨੀ-ਕਿਉਂ? ਮੈਂ ਤੁਹਾਡੀ ਧਰਮ ਪਤਨੀ ਹਾਂ, ਤੁਹਾਡੀ ਪਾਲੀ ਹੋਈ ਦਾਸੀ ਹਾਂ, ਤੁਹਾਡੀਆਂ ਗਾਲਾਂ ਦੀ ਭਿਖਾਰਨ ਹਾਂ। ਕਿਉਂ ਨਹੀਂ ਆਓ ਗੇ?

ਗੁਬਿੰਦ ਲਾਲ-ਜੀ ਨਹੀਂ ਕਰਦਾ।

ਰਜਨੀ-ਧਰਮ ਵੀ ਨਹੀਂ?

ਗੁਬਿਦ -ਉਹ ਵੀ ਨਹੀਂ।

ਬੜੇ ਕਸ਼ਟ ਨਾਲ ਰਜਨੀ ਨੇ ਅਖਾਂ ਦੇ ਅਥਰੂ ਰਕੇ। ਕਹਿਣ ਨਾਲ ਹੀ ਅਖਾਂ ਦਾ ਪਾਣੀ ਵਾਪਸ ਹੋ ਗਿਆ। ਹਥ ਜੋੜ ਕੇ ਰਜਨੀ ਨੇ ਕਿਹਾ-ਹਛਾ ਜਾਂਦੇ ਹੋ ਤੇ ਜਾਉ। ਹੋ ਸਕੇ ਤਾਂ ਨ ਔਣਾ। ਬਿਨਾ ਅਪਰਾਧ ਕੀਤਿਆਂ ਹੀ ਮੈਨੂੰ ਛਡਨਾ ਚਾਹੁੰਦੇ ਹੋ, ਤਾਂ ਛਡ ਜਾਉ। ਪਰ ਇਹ ਜਾਨ ਲਵੋ ਕਿ ਉਤੇ ਭਗਵਾਨ ਹੈ। ਸੋਚ ਲਵੋ, ਇਕ ਦਿਨ

੧੧੩