ਸਮੱਗਰੀ 'ਤੇ ਜਾਓ

ਪੰਨਾ:ਵਸੀਅਤ ਨਾਮਾ.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿਕਲਦੀ। ਬ੍ਰਹਮਾ ਨੰਦ ਆਪਣੇ ਹਥੀਂ ਹੀ ਪਕੋਂਦਾ ਖਾਂਦਾ ਹੈ।

ਇਸ ਦੇ ਪਿਛੋਂ ਇਕ ਦਿਨ ਖਬਰ ਮਿਲੀ ਕਿ ਰਾਣੀ ਕੁਛ ਰਾਜੀ ਹੋਈ ਹੈ। ਪਰ ਰੋਗ ਜੜ ਤੋਂ ਨਹੀਂ ਗਿਆ। ਸੂਲ ਦੀ ਬੀਮਾਰੀ ਹੈ। ਕੋਈ ਦਵਾ ਕੰਮ ਨਹੀਂ ਕਰਦੀ, ਇਹ ਸੋਚ ਕੇ ਰਾਣੀ ਅਰੋਗ ਹੋਣ ਲਈ ਤਾਰਕੇਸ਼ਵਰ ਗਈ-ਇਕੱਲੀ ਹੀ। ਨਾਲ ਕੋਈ ਨਹੀਂ ਗਿਆ।

ਇਧਰ ਤਿੰਨ ਚਾਰ ਮਹੀਨੇ ਲੰਘ ਗਏ। ਗੁਬਿੰਦ ਲਾਲ ਵਾਪਸ ਨਹੀਂ ਆਇਆ। ਪੰਜ ਛੇ ਮਹੀਨੇ ਬੀਤ ਗਏ, ਅਜੇ ਤਕ ਵੀ ਉਹ ਨਹੀਂ ਆਇਆ। ਰਜਨੀ ਦੇ ਰੋਣ ਦਾ ਕੋਈ ਅੰਤ ਨਹੀਂ। ਘੜੀ ਘੜੀ ਇਹੋ ਸੋਚਦੀ ਹੈ ਕਿ ਇਸ ਵੇਲੇ ਉਹ ਹੈਨ ਕਿਥੇ। ਖਬਰ ਮਿਲ ਜਾਏ ਤਾਂ ਫਿਰ ਵੀ ਮੈਂ ਜਿੰਦਾ ਰਹਿ ਸਕਦੀ ਹਾਂ। ਖਬਰ ਵੀ ਕਿਉਂ ਨਹੀਂ ਮਿਲਦੀ।

ਇਕ ਦਿਨ ਨਨਾਣ ਨੂੰ ਕਹਿਕੇ ਸਸ ਵਲ ਚਿਠੀ ਲਿਖਵਾਈ, ਆਪ ਮਾਤਾ ਹੋ, ਆਪ ਨੂੰ ਜਰੂਰ ਪੁਤਰ ਦੇ ਹਾਲ ਚਾਲ ਦਾ ਪਤਾ ਮਿਲਦਾ ਹੋਵੇਗਾ। ਸਸ ਨੇ ਲਿਖਿਆ-ਮੈਨੂੰ ਗੁਬਿਦ ਲਾਲ ਦਾ ਸਮਾਚਾਰ ਮਿਲਿਆ ਏ। ਉਹ ਪਰਯਾਗ, ਮਥਰਾ, ਜੈ ਪੁਰ, ਆਦਿ ਥਾਵਾਂ ਤੋਂ ਹੋ ਕੇ ਇਸ ਵੇਲੇ ਦਿਲੀ ਵਿਚ ਹੈ। ਕਿਤੇ ਟਿਕ ਕੇ ਨਹੀਂ ਰਹਿੰਦਾ।

ਉਧਰ ਰਾਣੀ ਵੀ ਮੁੜ ਕੇ ਨਹੀਂ ਆਈ। ਰਜਨੀ ਸੋਚਨ ਲਗੀ-ਈਸ਼ਵਰ ਜਾਣੇ, ਰਾਣੀ ਕਿਧਰ ਚਲੀ ਗਈ। ਮੈਂ ਆਪਣੇ ਦਿਲ ਦੇ ਸ਼ਕ ਨੂੰ ਆਪਣੇ ਮੂੰਹ ਨਾਲ ਨਹੀਂ ਕਹਾਂਗੀ। ਰਜਨੀ ਹੁਣ ਜਿਆਦਾ ਨ ਸਹਿ ਸਕੀ। ਰੋਂਦੇ ਰੋਂਦੇ ਨਨਾਣ ਨੂੰ ਕਹਿ ਪਾਲਕੀ ਮੰਗਾ ਆਪਣੇ ਪੇਕੇ ਚਲੀ ਗਈ।

ਉਥੇ ਜਾ ਕੇ ਗੁਬਿੰਦ ਲਾਲ ਦਾ ਪਤਾ ਲੈਣ ਵਿਚ ਕਠਨਾਈ ਸਮਝ ਕੇ ਫਿਰ ਵਾਪਸ ਆ ਗਈ। ਹਰਿੰਦਰਾ ਪਿੰਡ ਵਿਚ ਵੀ ਗੁਬਿੰਦ ਲਾਲ ਦੀ ਕੋਈ ਖਬਰ ਨ ਮਿਲੀ। ਫਿਰ ਸਸ ਨੂੰ ਇਕ ਚਿਠੀ ਲਿਖਵਾਈ। ਇਸ ਵਾਰ ਸਸ ਨੇ ਲਿਖਿਆ ਹੁਣ ਗੁਬਿੰਦ

੧੧੭