ਸਮੱਗਰੀ 'ਤੇ ਜਾਓ

ਪੰਨਾ:ਵਸੀਅਤ ਨਾਮਾ.pdf/119

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਾਲ ਆਪਣਾ ਸਮਾਚਾਰ ਨਹੀਂ ਦੇਂਦਾ, ਮੇਂ ਨਹੀਂ ਜਾਣਦੀ ਕਿ ਇਸ ਵੇਲੇ ਉਹ ਕਿਥੇ ਹੈ। ਇਸ ਤਰਾਂ ਪਹਿਲੇ ਸਾਲ ਦੇ ਅਖੀਰ ਵਿਚ ਰਜਨੀ ਬੀਮਾਰ ਹੋ ਕੇ ਮੰਜੇ ਤੇ ਪੈ ਗਈ। ਖਿੜਿਆ ਹੋਇਆ ਫੁਲ ਮੁਰਝਾਨ ਲਗਾ।


ਬੱਤੀਵਾਂ ਕਾਂਡ

ਰਜਨੀ ਦੀ ਬੀਮਾਰੀ ਦਾ ਹਾਲ ਸੁਣ ਕੇ ਉਸ ਦਾ ਪਿਤਾ ਦੇਖਣ ਆਇਆ। ਰਜਨੀ ਦ ਪਿਤਾ ਦੀ ਮੈਂ ਕਈ ਪਛਾਨ ਨਹੀਂ ਦਿਤੀ, ਹੁਣ ਦਵਾਂਗਾ। ਉਸ ਦੇ ਪਿਤਾ ਮਾਧਵੀ ਨਾਥ ਦੀ ਉਮਰ ਇਕਤਾਲੀ ਸਾਲ ਦੀ ਸੀ। ਦੇਖਣ ਵਿਚ ਬੜੇ ਚੰਗੇ ਪੁਰਸ਼ ਸਨ। ਉਸ ਦੇ ਚਾਲ ਚਲਨ ਵਿਚ ਲੋਕਾਂ ਦਾ ਬੜਾ ਮਤ ਭੇਦ ਸੀ। ਬਹੁਤੇ ਉਸਦੀ ਪ੍ਰਸੰਸਾ ਕਰਦੇ ਸਨ। ਬਹੁਤੇ ਕਹਿਦੇ ਕਿ ਇਸ ਵਰਗਾ ਕੋਈ ਦੁਸ਼ਟ ਆਦਮੀ ਹੀ ਨਹੀਂ ਹੈ। ਪਰ ਮੰਨਦੇ ਸਾਰੇ ਹੀ ਸਨ ਕਿ ਇਸ ਵਰਗਾ ਕੋਈ ਚਤਰ ਨਹੀਂ ਏ।

ਮਾਧਵੀ ਨਾਥ ਧੀ ਦਾ ਹਾਲ ਦੇਖ ਕੇ ਬਹੁਤ ਰੋਇਆ। ਦੇਖਿਆ: ਉਹ ਮੇਰੀ ਸ਼ਿਆਮਾ ਸੁੰਦਰੀ ਜਿਸਦੇ ਅੰਗ ਅੰਗ ਵਿਚ ਖੁਸ਼ੀ ਭਰੀ ਸੀ, ਅਜ ਸੁਕੇ ਮੂੰਹ ਮੁਰਝਾਏ ਹੋਏ ਕੰਵਲ ਦੀ ਤਰਾਂ ਹੋ ਗਈ ਹੈ। ਰਜਨੀ ਵੀ ਬਹੁਤ ਰੋਈ। ਅੰਤ ਦੋਨਾਂ ਦੇ ਚੁਪ ਹਣ ਤੇ ਰਜਨੀ ਨੇ ਕਿਹਾ-ਬਾਬੂ ਜੀ, ਐਉਂ ਜਾਪਦਾ ਹੈ ਕਿ ਹੁਣ ਮੇਰੇ ਦਿਨ ਪੂਰੇ ਹੋ ਗਏ ਹਨ। ਮੇਰੇ ਕੋਲੋਂ ਕੁਛ ਧਰਮ ਕਰਮ ਕਰਾਉ। ਮੇਰੀ ਛੋਟੀ ਉਮਰ ਹੈ ਤੇ ਫਿਰ ਕੀ, ਮੇਰਾ ਤੇ ਅੰੰਤ ਦਿਨ ਆ ਪਹੁੰਚਿਆ ਹੈ। ਹੁਣ ਦੇਰ ਕਿਉਂ ਕਰਦੇ ਹੋ? ਮੇਰੇ ਕੋਲ ਬਹੁਤ ਰੁਪਏ ਹਨ, ਮੈਂ ਵਰਤ ਨੇਮ ਕਰਾਂਗੀ।

੧੧੮