ਪੰਨਾ:ਵਸੀਅਤ ਨਾਮਾ.pdf/122

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਇਸ ਤਰਾਂ ਸੰਕਲਪ ਕਰ ਮਾਧਵੀ ਨਾਥ ਕ੍ਰਿਸ਼ਨ ਕਾਂਤ ਦੇ ਘਰੋਂ ਬਾਹਰ ਨਿਕਲਿਆ ।ਹਰਿੰਦਰਾ ਪਿੰਡ ਵਿਚ ਇਕ ਡਾਕਖਾਨਾ ਸੀ। ਮਾਧਵੀ ਨਾਥ ਹਥ ਵਿਚ ਬੇਂਤ ਦੀ ਸੋਟੀ ਲੈ ਪਾਨ ਖਾਦਾਂ ਹੋਇਆ ਹੌਲੀ ਹੌਲੀ ਉਥੇ ਗਿਆ ।

ਇਕ ਹਨਰੀ ਝੌਂਂਪੜੀ ਵਿਚ ਡਾਕਖਾਨਾ ਸੀ। ਉਸੇ ਵਿਚ ਇਕ ਪੰਦਰਾਂ ਰੁਪਏ ਮਹੀਨੇ ਤੋਂ ਇਕ ਪੋਸਟ · ਮਾਸਟਰ ਬਿਰਾਜਮਾਨ ਸੀ। ਅੰਬ ਦੀ ਲਕੜੀ ਦੇ ਟੁਟੇ ਹੋਏ ਮੇਜ ਤੇ ਕੁਛ ਚਿਠੀਆਂ, ਕੁਛ ਫਾਇਲਾਂ, ਕੁਛ ਲਿਫਾਫੇ, ਗੂੰਦ ਦਾਨੀ, ਤੋਲਨ ਦਾ ਕੰਡਾ ਅਤੇ ਡਾਕ ਘਰ ਦੀਆਂ ਮੋਹਰਾਂ ਆਦਿ ਰੱਖੀਆਂ ਹੋਈਆਂ ਸਨ। ਉਸੇ ਜਗਾ ਕੁਰਸੀ ਉਤੇ ਬੈਠਾ ਹੋਇਆ ਪੋਸਟ ਮਾਸਟਰ ਆਪਣਾ ਰੋਹਬ ਜਮਾ ਰਿਹਾ ਸੀ। ਉਸ ਦੇ ਕਲ ਹੀ ਇਕ ਹੋਰ ਵਿਠੀ ਰਸਾਨ ਬੈਠਾ ਹੈ । ਹੈਡ ਪੋਸਟ ਮਾਸਟਰ ਲੈਂਦਾ ਹੈ |||=) ਆਨੇ ਅਤੇ ਛੋਟਾ ਚਿਠੀ ਰਸਾਨ | =) ਆਨੇ । ਚਿਠੀ ਰਸਾਨ ਸਚਦਾ ਹੈ ਕਿ ਮਰੇ ਅਰ ਇਹਦੇ ਵਿਚ ਸਿਰਫ ਅਠ ਆਨ ਦਾ ਹੀ ਫਰਕ ਹੈ ਨਹੀਂ ਤੇ ਮੈਂ ਇਸ ਕੋਲੋਂ ਕੇਹੜੀ ਗਲ ਤੋਂ ਘਟ ਹਾਂ। ਅਤੇ ਪੋਸਟ ਮਾਸਟਰ ਸੋਚਦਾ ਹੈ ਕਿ ਮੈਂ ਹੈਡ ਪੋਸਟ ਮਾਸਟਰ ਹਾਂ ਅਤੇ ਇਹ ਇਕ ਮਾਮੂਲੀ ਚਿਠੀ ਰਸਾਨ, ਮੈਂ ਹੀ ਕਰਤਾ ਧਰਤਾ ਹਾਂ। ਇਹਦੇ ਅਰ ਮੇਰੇ ਵਿਚ ਜਿਮੀ ਅਸਮਾਨ ਦਾ ਫਰਕ ਹੈ। ਇਸ ਗਲ ਨੂੰ ਸਿਧ ਕਰਨ ਲਈ ਉਹ ਹਮੇਸ਼ਾਂ ਵਿਚਾਰੇ ਚਿਠੀ ਰਸਾਨ ਤੇ ਰੋਹਬ ਪੌ ਦਾ ਰਹਿੰਦਾ ਹੈ । ਅਗੋਂ ਉਹ ਵੀ ਟਕੇ ਭਰ ਦਾ ਜਵਾਬ ਦਿੰਦਾ ਸੀ। ਬਾਬੂ ਚਿਠੀ ਤੋਲ ਰਿਹਾ ਸੀ ਅਤੇ ਨਾਲ ਹੀ ਚਿਠੀ ਰਸਾਨ ਤੇ ਰੋਹਬ ਪਾ ਰਿਹਾ ਸੀ ਕਿ ਮਾਧਵੀ ਨਾਥ ਬਾਬੂ ਹਸਦਾ ਹਸਦਾ ਅੰਦਰ ਆਇਆ ।ਇਕ ਭਲੇ ਆਦਮੀ ਨੂੰ ਦੇਖ ਕੇ ਉਸ ਨੇ ਚਿਠੀ ਰਸਾਨ ਨੂੰ ਡਪਟਨਾ ਬੰਦ ਕਰ ਦਿਤਾ। ਮਨ ਵਿਚ ਸੋਚਿਆ ਕਿ ਇਕ ਭਲੇ ਆਦਮੀ ਦੀ ਆਉ ਭਗਤ ਕਰਨੀ ਚਾਹੀਦੀ ਹੈ, ਪਰ ਇਸ ਦੀ ਉਸ ਨੂੰ ਆਦਤ ਨਹੀਂ ਸੀ ਪਾਈ ਗਈ।

ਮਾਧਵੀ ਨਾਥ ਨੇ ਦੇਖਿਆ ਇਕ ਬੰਦਰ ਨੁਮਾ ਆਦਮੀ ਬੈਠਾ

੧੨੧