ਪੰਨਾ:ਵਸੀਅਤ ਨਾਮਾ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਕਲ ਭਾਵੇਂ ਕਿੰਨੀ ਹੀ ਮੋਟੀ ਕਿਉਂ ਨਾ ਹੋਵੇ। ਪਰ ਆਪਣਾ ਕੰਮ ਸਮਝਣ ਲਈ ਉਸ ਵਿਚ ਬੜੀ ਤੇਜ ਬੁਧੀ ਸੀ। ਸਮਝਿਆ, ਕਿ ਬਾਬੂ ਕਿਸੇ ਗੱਲ ਦੀ ਪੜਤਾਲ ਕਰਨ ਆਇਆ ਹੈ। ਬੋਲਿਆ- ਕੀ ਗਲ ਜੇ ? ਮਾਧਵੀ ਨਾਥ-ਬ੍ਰਹਮਾ ਨੰਦ ਨੂੰ ਆਪ ਜਾਣਦੇ ਹੋ ? ਪੋਸਟ ਮਾਸਟਰ-ਮੈਂ ਨਹੀਂ ਜਾਣਦਾ-ਜਾਣਦਾ ਹਾਂ,-ਚੰਗੀ ਤਰਾਂ ਨਹੀਂ ਜਾਣਦਾ। ਮਾਧਵੀ ਨਾਥ ਸਮਝ ਗਿਆ ਕਿ ਬਾਬੂ ਰਸਤੇ ਤੇ ਆ ਰਿਹਾ ਹੈ। ਕਿਹਾ-ਡਾਕਖਾਨੇ ਵਿਚ ਬ੍ਰਹਮਾ ਨੰਦ ਘੋਸ਼ ਦੀ ਕੋਈ ਚਿਠੀ ਚਪੱਠੀ ਔਂਦੀ ਹੈ ? ਪੋਸਟ ਮਾਸਟਰ-ਤੁਸਾਂ ਬ੍ਰਹਮਾ ਨੰਦ ਨੂੰ ਨਹੀਂ ਪੁਛਿਆ ? ਮਾਧਵੀ-ਉਸਨੂੰ ਪੁਛਿਆ ਜਾਂ ਨਹੀਂ ਪੁਛਿਆ ਇਸ ਨਾਲ ਕੀ-ਮੈਂ ਤੁਹਾਨੂੰ ਪੁਛਣ ਆਇਆ ਹਾਂ । ਤਦ ਪੋਸਟ ਮਾਸਟਰ ਅਪਣੇ ਹੈਡ ਪੋਸਟ ਮਾਸਟਰ ਹੋਣ ਦੇ ਰੋਹਬ ਨਾਲ ਬੈਠ ਗਿਆ, ਅਰ ਗੰਭੀਰ ਹੋ ਕੇ ਬੋਲਿਆ-ਡਾਕਖਾਨੇ ਦੀਆਂ ਗਲਾਂ ਦਸਨ ਲਈ ਸਾਨੂੰ ਮਨ ਕੀਤਾ ਗਿਆ ਹੈ । ਇਹ ਕਹਿਕੇ ਉਹ ਚੁਪ ਚਾਪ ਚਿਠੀਆਂ ਫੋਲਨ ਲਗ ਪਿਆ। ਮਾਧਵੀ ਨਾਥ ਮੁਸਕ੍ਰਾਂਦਾ ਹੋਇਆ ਬੋਲਿਆ-ਬਾਬੂ ਸਾਹਿਬ, ਇਹੋ ਜਹੀਆਂ ਗਲਾਂ ਨ ਕਰੋ, ਮੈਂ ਸਭ ਕੁਛ ਜਾਣਦਾ ਹਾਂ। ਇਸ ਲਈ ਮੈਂ ਨਾਲ ਕੁਛ ਲੈ ਵੀ ਆਇਆ ਹਾਂ। ਜੋ ਕਹੋ ਗੇ ਦਿਤਾ ਜਾਏਗਾ। ਜੋ ਮੈਂ ਪੁਛਦਾ ਹਾਂ ਠੀਕ ਠੀਕ ਦਸ । ਤਦ ਖੁਸ਼ ਹ ਕੇ ਪੋਸਟ ਮਾਸਟਰ ਨੇ ਕਿਹਾ-ਅਛਾ, ਫਿਰ ਪਛੋ। ਮਾਧਵੀ-ਮੈਂ ਪੁਛਦਾ ਹਾਂ, ਬ੍ਰਹਮਾ ਨੰਦ ਦੇ ਨਾਂ ਕੋਈ ਚਿਠੀ ਚਪੱਠੀ ਅ ਦੀ ਹੈ ? ਪੋਸਟ-ਹਾਂ ਔਂਦੀ ਹੈ।

ਮਾਧਵੀ-ਕਿਨੇ ਦਿਨਾਂ ਪਿਛੋਂ ?

੧੨੩