ਆਦਮੀ ਖਲੋਤਾ ਹੈ, ਮੈਂ ਕੁਛ ਦੇਰ ਲਈ ਉਸ ਨੂੰ ਇਥੋਂ ਹਟਾ ਦਿਤਾ ਹੈ।
ਉਸ ਦੇ ਪਿਛੋਂ ਮਾਧਵੀ ਨਾਥ ਨੇ ਦਰਖਤ ਦੇ ਥਲੇ ਲਾਠੀਬੰਦ ਪਲਸ ਦੇ ਸਿਪਾਹੀ ਦਾ ਦਰਸ਼ਨ ਕਰਾਇਆ। ਬਹਮਾ ਨੰਦ, ਥਰ ਥਰ ਕੰਬਨ ਲਗਾ। ਮਾਧਵੀ ਨਾਥ ਦੇ ਪੈਰਾਂ ਤੇ ਪੈ ਕੇ ਰੋਣ ਲਗਾ। ਬੋਲਿਆ-ਕਿਸੇ ਤਰਾਂ ਵੀ ਮੈਨੂੰ ਬਚਾਉ।
ਮਾਧਵੀ-ਕਿਸੇ ਗਲ ਦਾ ਡਰ ਨਹੀਂ। ਮੈਨੂੰ ਇਹ ਦਸੋ ਕਿ ਐਤਕੀਂ ਪ੍ਰਸਾਦ ਪੁਰ ਤੋਂ ਤੁਹਾਨੂੰ ਕੇਹੜੇ ਕੇਹੜ ਨੰਬਰ ਦਾ ਨੋਟ ਮਿਲਿਆ ਹੈ। ਪੁਲਸ ਨੇ ਮੈਨੂੰ ਨੋਟ ਦਾ ਨੰਬਰ ਦਸ ਦਿਤਾ ਹੈ । ਜਦ ਉਸ ਨੰਬਰ ਦਾ ਨੋਟ ਤੇਰੇ ਪਾਸ ਨਹੀਂ ਹੋਵੇਗਾ ਤਾਂ ਫਿਰ ਕੋਈ ਡਰ ਨਹੀਂ।
ਨੰਬਰ 'ਦਸਨ ਵਿਚ ਕਿਨੀ ਡੇਰ ਲਗੇਗੀ ? ਇਸ ਵਾਰ ਪਸਾਦ ਪੁਰ ਤੋਂ ਆਈ ਕੋਈ ਚਿਠੀ ਲਿਆ ਕੇ ਦਸ ਦੇਵੋ। ਦੇਖਾਂ ਉਸ ਵਿਚ ਕੀ ਨੰਬਰ ਨੋਟ ਦਾ ਦਿਤਾ ਹੈ।
ਬਹਮਾ ਨੰਦ ਉਥੋਂ ਜਾਏ ਕਿਸ ਤਰਾਂ ! ਦਰਖਤ ਥਲੇ ਤੇ ਸਿਪਾਹੀ ਖਲੋਤਾ ਸੀ ।
ਮਾਧਵੀ ਨਾਥ ਨੇ ਕਿਹਾ--ਕੋਈ ਡਰ ਨਹੀਂ, ਮੈਂ ਨਾਲ ਆਦਮੀ ਭੇਜਦਾ ਹਾਂ । ਮਾਧਵੀ ਨਾਥ ਦੇ ਕਹਿਣ ਤੇ ਇਕ ਦਰਬਾਨ ਉਸ ਦੇ ਨਾਲ ਗਿਆ। ਬ੍ਰਹਮਾ ਨੰਦ ਰਾਣੀ ਦੀ ਚਿਠੀ ਲੈ ਆਇਆ। ਜੋ ਕੁਛ ਮਾਧਵੀ ਨਾਥ ਲਭਦਾ ਸੀ ਉਹ ਸਭ ਕੁਛ ਉਸ ਚਿਠੀ ਵਿਚ ਮਿਲ ਗਿਆ।
ਚਿਠੀ ਪੜਕੇ ਬਹਮਾ ਨੰਦ ਨੂੰ ਵਾਪਸ ਦੇ ਮਾਧਵੀ ਨਾਥ ਨੇ ਕਿਹਾ-ਇਸ ਨੰਬਰ ਦਾ ਨੋਟ ਨਹੀਂ ਏ। ਕੋਈ ਡਰ ਨਹੀਂ, ਤੁਸੀਂ ਹੁਣ ਘਰ ਜਾਉ, ਮੈਂ ਸਿਪਾਹੀ ਨੂੰ ਵਾਪਸ ਭੇਜ ਦੇਂਦਾ ਹਾਂ।
ਬਹਮਾ ਨੰਦ ਜਿਸ ਤਰਾਂ ਫਿਰ ਜੀਉਂਂ ਉਠਿਆ । ਉਚੀ ਸਾਹ ਲੈ ਕੇ ਉਥੋਂ ਭਜ ਤੁਰਿਆ ।
ਪੰਨਾ:ਵਸੀਅਤ ਨਾਮਾ.pdf/129
Jump to navigation
Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੨੮
