ਪੰਨਾ:ਵਸੀਅਤ ਨਾਮਾ.pdf/13

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਨਾਮੇ ਨੂੰ ਪਾੜ ਕੇ ਮੇਰੇ ਨਾਂ ਅੱਠ ਆਨੇ ਲਿਖ ਦੇਵੋ, ਤਾਂ ਮੈਂ ਆਪਣਾ ਇਰਾਦਾ ਬਦਲ ਦਵਾਂਗਾ । ਨਹੀਂ ਤੇ ਵਿਧਵਾ ਵਿਆਹ ਕਰ ਲਵਾਂਗਾ।

ਹਰ ਲਾਲ ਨੇ ਸੋਚਿਆ ਸੀ ਕਿ ਕ੍ਰਿਸ਼ਨ ਕਾਂਤ ਇਸ ਧਮਕੀ ਤੋਂ ਡਰ ਕੇ ਮੇਰੇ ਨਾਂ ਅਧੀ ਜਾਇਦਾਦ ਲਿਖ ਦੇਵੇਗਾ, ਪਰ ਜੋ ਜਵਾਬ ਕ੍ਰਿਸ਼ਨ ਕਾਂਤ ਨੇ ਲਿਖਿਆ, ਉਸ ਨਾਲ ਉਸਦਾ ਹੌਸਲਾਂ ਢਠ ਗਿਆ। ਕ੍ਰਿਸ਼ਨ ਕਾਂਤ ਨੇ ਲਿਖਿਆ ਸੀ, “ਤੂੰ ਮੇਰਾ ਤਿਆਗਿਆ ਪੁਤਰ ਹੈਂਂ, ਇਸ ਲਈ ਜਿਸ ਨਾਲ ਚਾਹੇਂਂ ਵਿਆਹ ਕਰ ਸਕਦਾ ਹੈਂਂ। ਜਿਸਨੂੰ ਮੇਰੀ ਮਰਜ਼ੀ ਹੋਵੇਗੀ ਜਾਇਦਾਦ ਦੇਵਾਂਗਾ । ਤੇਰੇ ਵਿਆਹ ਪਿਛੋਂ ਵਸੀਅਤ ਨਾਮਾ ਤੇ ਜ਼ਰੂਰ ਲਿਖ ਦੇਵਾਂਗਾ ਪਰ ਉਸ ਨਾਲ ਤੇਰੀ ਬੁਰਾਈ ਛਡ ਭਲਾਈ ਨ ਹੋਵੇਗੀ।

ਇਸ ਦੇ ਥੋੜੇ ਦਿਨ ਪਿਛੋਂ ਹੀ ਹਰ ਲਾਲ ਨੇ ਸੁਨੇਹਾ ਭੇਜਿਆ ਕਿ ਮੈਂ ਵਿਆਹ ਕਰ ਲਿਆ ਹੈ।

ਕ੍ਰਿਸ਼ਨ ਕਾਂਤ ਨੇ ਇਹ ਵਸੀਅਤ ਨਾਮਾ ਵੀ ਪਾੜ ਕੇ ਇਕ ਹੋਰ ਵਸੀਅਤ ਨਾਮਾ ਲਿਖਵਾਇਆ। ਉਸ ਪਿੰਡ ਵਿਚ ਇਕ ਬ੍ਰਹਮਾ ਨੰਦ ਘੋਸ਼ ਨਾਂ ਦਾ ਇਕ ਸਜਨ ਰਹਿਦਾ ਸੀ। ਉਹ ਕ੍ਰਿਸ਼ਨ ਕਾਂਤ ਨੂੰ ਅਪਣੇ ਵਡੇ ਭਰਾ ਵਾਂਗੂ ਮੰਨਦਾ ਸੀ। ਕ੍ਰਿਸ਼ਨ ਕਾਂਤ ਵੀ ਬ੍ਰਹਮਾ ਨੰਦ ਤੇ ਬੜੀ ਦਿਆ ਰਖਦਾ ਸੀ ਅਤੇ ਵੇਲੇ ਵੇਲੇ ਉਸ ਦੀ ਸਹਾਇਤਾ ਵੀ ਕਰਿਆ ਕਰਦਾ ਸੀ।

ਬਹਮਾ ਨੰਦ ਦੇ ਹਥ ਦੀ ਲਿਖਾਵਟ ਬੜੀ ਸੁੰਦਰ ਹੁੰਦੀ ਸੀ, ਇਸ ਤਰ੍ਹਾਂ ਦੀ ਸਾਰੀ ਲਿਖਾ ਪੜੀ ਉਹੋ ਹੀ ਕਰਦਾ ਹੁੰਦਾ ਸੀ। ਕ੍ਰਿਸ਼ਨ ਕਾਂਤ ਨੇ ਬ੍ਰਹਮਾ ਨੰਦ ਨੂੰ ਉਸੇ ਦਿਨ ਬੁਲਾ ਕ ਕਿਹਾ-"ਰੋਟੀ ਖਾ ਪੀ ਕੇ ਜ਼ਰਾਂ ਔਣ ਦੀ ਖੇਚਲ ਕਰਨਾ, ਅਜ ਫਿਰ ਨਵਾਂ ਵਸੀਅਤ ਨਾਮਾ ਲਿਖਣਾ ਹੈ।" ਵਿਨੋਦ ਲਾਲ ਵੀ ਉਸ ਜਗ੍ਹਾ ਤੇ ਬੈਠਾ ਹੋਇਆ ਸੀ, ਉਸ ਨੇ ਪੁਛਿਆ-"ਪਿਤਾ ਜੀ, ਫਿਰ ਵਸੀਅਤ ਨਾਮਾ ਬਦਲਣ ਦਾ ਕੀ ਮਤਲਬ ਹੈ ?"

੧੨