ਪੰਨਾ:ਵਸੀਅਤ ਨਾਮਾ.pdf/131

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੈਂਤੀਵਾਂ ਕਾਂਡ

ਦੇਖੋ, ਪਤਲੀ ਚਿਤਰਾ ਨਦੀ ਹੌਲੀ ਹੋਲੀ ਬਹਿ ਰਹੀ ਹੈ। ਕੰਢੇ ਉਤੇ ਪਿਪਲ, ਅਬ ਆਦਿ ਕਿੱੱਨੇ ਹੀ ਦਰੱਖਤ ਲੇਲਹਾ ਰਹੇ ਹਨ। ਉਹਨਾਂ ਤੋਂ ਕੋਇਲ ਪਪੀਹਾ ਆਦਿ ਜਾਨਵਰ ਬੋਲ ਰਹੇ ਹਨ । ਆਸ ਪਾਸ ਕੋਈ ਪਿੰਡ ਨਹੀਂ ਏ। ਇਥੋਂ ਇਕ ਕੋਹ ਦੂਰ ਪ੍ਰਸਾਦ ਪੁਰ ਨਾਂ ਦਾ ਇਕ ਛੋਟਾ ਜਿਹਾ ਬਾਜਾਰ ਹੈ। ਇਥੇ ਆਦਮੀਆਂ ਦੀ ਕੁਛ ਭੀੜ ਭਾੜ ਨਾ ਦੇਖ ਕੇ ਨਿਰਸੰਕੋਚ ਪਾਪ ਆਚਰਣ ਕਰਨ ਲਈ ਇਕ ਗੋਰੇ ਨੇ ਇਥੇ ਇਕ ਨੀਲ ਦੀ ਕੋਠੀ ਬਨਵਾਈ ਸੀ। ਅਜ ਕਲ ਨੀਲ ਦੀ ਖੇਤੀ ਬੰਦ ਹੋ ਗਈ ਹੈ। ਗੋਰੇ ਦੀ ਸਾਰੀ ਸੰਪਤੀ ਵੀ ਨਸ਼ਟ ਹੋ ਗਈ ਏ। ਉਸ ਦੇ ਨਾਇਬ, ਗੁਮਾਸ਼ਤੇ ਕਰਮਚਾਰੀ ਸਾਰੇ ਆਪਣੀ ਆਪਣੀ ਜਗਾ ਤੇ ਆਪਣੀ ਕਰਨੀ ਦਾ ਫਲ ਭੁਗਤ ਰਹੇ ਹਨ। ਇਕ ਬੰਗਾਲੀ ਨੇ ਉਸ ਰਮਨੀਕ ਥਾਂ ਤੇ ਇਕ ਸੰਦਰ ਮਕਾਨ ਖਰੀਦ ਕੇ ਉਸ ਨੂੰ ਖੂਬ ਸਜਾਇਆ ਹੈ। ਫੁਲਾਂ ਦੇ ਗਮਲਿਆਂ ਨਾਲ, ਪਥਰ ਦੀਆਂ ਮੂਰਤਾਂ ਨਾਲ ਅਤੇ ਬੜੇ ਬੜੇ ਸ਼ੀਸ਼ੇ,ਤਸਵੀਰਾਂ, ਕੁਰਸੀਆਂਂ, ਟੇਬਲਾਂ ਨਾਲ ਬਹੁਤ ਹੀ ਸੁੰਦਰ ਬਨਾਇਆ ਹੋਇਆ ਸੀ । ਦੋ ਛੱਤਾ ਮਕਾਨ ਸੀ । ਚਲੋ ਅਸੀਂਂ ਉਸ ਦੇ ਇਕ ਕਮਰੇ ਵਿਚ ਚਲੀਏ। ਅੰਦਰ ਇਕ ਮੁਲਾਇਮ ਵਿਛੋਨੇ ਤੇ ਬੈਠ ਕੇ ਇਕ ਅਧਖੜ ਉਮਰ ਦਾ ਮੁਸਲਮਾਨ ਸਾਰੰਗ ਵਜਾ ਰਿਹਾ ਹੈ। ਕੋਲ ਹੀ ਇਕ ਇਸਤਰੀ ਬੈਠੀ ਠਨ,ਠਨ ਤਬਲਾ ਵਜਾ ਰਹੀ ਏ । ਨਾਲ ਨਾਲ ਬਾਹਵਾਂ ਦੇ ਗਹਿਨੇ ਵੀ ਝਨ ਝਨ ਕਰ ਰਹੇ ਹਨ । ਸਾਮਨੇ ਕੰਧ ਤੇ ਦੋ ਵਡੇ ਵਡੇ ਸ਼ੀਸ਼ੇ ਲਟਕ ਰਹੇ ਹਨ ਉਹਨਾਂ ਵਿਚ ਵੀ ਦੋਵਾਂ ਦੇ ਪਰਛਾਵੇਂ ਪੈ ਕੇ ਉਸੇ ਤਰਾਂ ਕਰ ਰਹੇ ਸਨ । ਕੋਲ ਦੇ ਇਕ ਕਮਰੇ ਵਿਚ ਇਕ ਨੌਜਵਾਨ

੧੩੦