ਪੰਨਾ:ਵਸੀਅਤ ਨਾਮਾ.pdf/132

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਵਲ ਪੜ ਰਿਹਾ ਹੈ, ਅਰ ਕਦੀ ਕਦੀ ਦਰਵਾਜੇ ਵਿਚੋਂ ਦੀ ਇਸਤਰੀ ਦੇ ਕੰਮ ਨੂੰ ਵੀ ਦੇਖ ਲੈਂਦਾ ਹੈ।
ਤਾਰ ਸੁਰ ਹੋਣ ਤੇ ਬੁਢੇ ਨੇ ਹਸਦੇ ਇਸਤਰੀ ਨੂੰ ਗੌਣ ਲਈ ਕਿਹਾ-ਤਦ ਬੁਢਾ ਅਤੇ ਇਸਤਰੀ ਮੋਟੀ ਪਤਲੀ ਆਵਾਜ਼ ਵਿਚ ਗੰਗਾ ਜਮਨੀ ਗਾਣੇ ਗੌਣ ਲਗੇ।
ਇਸ ਤੇ ਪਰਦਾ ਸੁਟ ਦੇਣ ਦੀ ਇਛਿਆ ਹੈ। ਜੋ ਅਪਵਿਤਰ ਹੈ ਉਸਨੂੰ ਮੈਂ ਨਹੀਂ ਦਿਖਾਵਾਂ ਗਾ । ਜਿਸਨੂੰ ਕਹਿਣਾ ਬਨੇ ਗਾ ਉਸਨੂੰ ਕਹਾਂ ਗਾ।
ਨੋਜਵਾਨ ਗੁਬਿੰਦ ਲਾਲ ਅਤੇ ਇਸਤਰੀ ਰਾਣੀ ਹੈ। ਇਸ ਘਰ ਨੂੰ ਗਬਿੰਦ ਲਾਲ ਨੇ ਖਰੀਦਿਆ ਹੈ। ਦੋਵੇਂ ਏਥੇ ਇਕੱਲੇ ਹੀ ਰਹਿੰਦੇ ਹਨ।
ਅਚਾਨਕ ਰਾਣੀ ਦਾ ਤਬਲਾ ਬੇਸੁਰਾ ਹੋ ਗਿਆ। ਉਸਤਾਦ ਜੀ ਦੀ ਸਾਰੰਗੀ ਦੇ ਤਾਰ ਢਿਲੇ ਪੈ ਗਏ। ਉਸਦਾ ਗਲਾ ਪਾਟ ਗਿਆ। ਗਾਣਾ ਬੰਦ ਹੋ ਗਿਆ। ਗੁਬਿੰਦ ਲਾਲ ਨੇ ਨਾਵਲ ਪੜ੍ਹਨਾ ਬੰਦ ਕਰ ਦਿਤਾ । ਉਸੇ ਵੇਲੇ ਉਸ ਸੁੰਦਰ ਮਕਾਨ ਦੇ ਦਰਵਾਜੇ ਉਤੇ ਇਕ ਸੁੰਦਰ ਨੌਜਵਾਨ ਆ ਖੜਾ ਹੋਇਆ।
ਅਸੀਂ ਉਸਨੂੰ ਜਾਣਦੇ ਹਾਂ-ਓਹ ਪ੍ਰਕਾਸ਼ ਬਾਬੂ ਸੀ।


੧੩੧