ਪੰਨਾ:ਵਸੀਅਤ ਨਾਮਾ.pdf/133

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛਤੀਵਾਂ ਕਾਂਡ

ਉਸ ਦੋ ਛਤੇ ਮਕਾਨ ਦੇ ਉਪਰ ਵਾਲੇ ਕਮਰੇ ਵਿਚ ਅਧੀ ਪਰਦਾ ਨਸ਼ੀਨ ਰਾਣੀ ਰਹਿੰਦੀ ਹੈ। ਉਸ ਸੁੰਨੀ ਜਗਾ ਵਿਚ ਕਦੀ ਵੀ ਕੋਈ ਗੁਬਿੰਦ ਲਾਲ ਨਾਲ ਮੁਲਾਕਾਤ ਕਰਨ ਲਈ ਨਹੀਂ ਆਇਆ। ਇਸ ਲਈ ਮਕਾਨ ਦੇ ਬਾਹਰ ਬੈਠਕ ਖਾਨੇ ਦੀ ਕੋਈ ਜਰੂਰਤ ਨਹੀਂ ਸੀ। ਜਦੋਂ ਕੋਈ ਦੁਕਾਨ ਦਾਰ ਜਾਂ ਹੋਰ ਕੋਈ ਔਂਦਾ ਤਾਂ ਉਪਰ ਗੁਬਿਦ ਲਾਲ ਨੂੰ ਖਬਰ ਜਾਂਦੀ ਅਰ ਉਹ ਆਪ ਹੀ ਥਲੇ ਆ ਕੇ ਮੁਲਾਕਾਤ ਕਰ ਲੈਂਦਾ ਸੀ।
ਦਰਵਾਜੇ ਤੇ ਖਲੋ ਕੇ ਪ੍ਰਕਾਸ਼ ਨੇ ਕਿਹਾ-ਇਸ ਜਗਾ ਕੌਣ ਰਹਿੰਦਾ ਹੈ ?
ਗੁਬਿੰਦ ਲਾਲ ਦੇ ਸੋਨਾ ਤੇ ਰੂਪਾ ਨਾਂ ਦੇ ਦੋ ਨੋਕਰ ਸਨ । ਆਦਮੀ ਦੀ ਅਵਾਜ਼ ਸੁਣ ਕੇ ਦੋਵੇਂ ਬਾਹਰ ਨਿਕਲ ਆਏ, ਪ੍ਰਕਾਸ਼ ਨੂੰ ਦੇਖ ਕੇ ਹੈਰਾਨ ਹੋ ਗਏ। ਪ੍ਰਕਾਸ਼ ਨੂੰ ਦੇਖ ਕੇ ਓਹਨਾਂ ਨੇ ਕੋਈ ਭਲਾ ਆਦਮੀ ਸਮਝਿਆ, ਕਿਉਂਕਿ ਪ੍ਰਕਾਸ਼ ਖ਼ਬ ·ਬਨ ਠਨ ਕੇ ਗਿਆ ਸੀ । ਇਸ ਤਰਾਂ ਦਾ ਸੁੰਦਰ ਆਦਮੀ ਅਗੇ ਕਦੇ ਵੀ ਇਸ ਦਰਵਾਜੇ ਤੇ ਨਹੀਂ ਸੀ ਆਇਆ। ਉਸਨੂੰ ਦੇਖ ਕੇ ਦੋਵੇਂ ਨੌਕਰ ਆਪਸ ਵਿਚ ਕਾਨਾ ਫੂਸੀ ਕਰਨ ਲਗੇ। ਸੋਨਾ ਨੇ ਪੁਛਿਆ-ਆਪ ਕਿਸ ਨੂੰ ਚਾਹੁੰਦੇ ਹੋ ?
ਪ੍ਰਕਾਸ਼-ਤੁਹਾਨੂੰ ਹੀ। ਆਪਣੇ ਮਾਲਕ ਨੂੰ ਜਾ ਕੇ ਕਹੋ ਕਿ ਤੁਹਾਨੂੰ ਮਿਲਨ ਲਈ ਇਕ ਭਲਾ ਆਦਮੀ ਆਇਆ ਹੈ।
ਸੋਨਾ-ਕੀ ਨਾਮ ਦਸਾਂ ਜੇ ?

੧੩੨