ਸਮੱਗਰੀ 'ਤੇ ਜਾਓ

ਪੰਨਾ:ਵਸੀਅਤ ਨਾਮਾ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਪ੍ਰਕਾਸ਼-ਨਾਮ ਦੀ ਕੀ ਜਰੂਰਤ ਹੈ ? ਕਹਿ ਦਵੀਂ ਇਕ ਭਲਾ ਆਦਮੀ ਆਇਆ ਹੈ।
ਨੌਕਰ ਜਾਣਦੇ ਸਨ ਕਿ ਗੁਬਿੰਦ ਲਾਲ ਕਿਸੇ ਆਦਮੀ ਨਾਲ ਮੁਲਾਕਾਤ ਨਹੀਂ ਕਰਦਾ, ਇਹ ਉਸਦੀ ਆਦਤ ਹੀ ਹੈ । ਇਸ ਲਈ ਉਪਰ ਜਾ ਕੇ ਉਸਨੂੰ ਖਬਰ ਦੇਣ ਨੂੰ ਨੌਕਰਾਂ ਦਾ ਜੀ ਨ ਕੀਤਾ। ਸੋਨਾ ਇਧਰ ਉਧਰ ਦੀਆਂ ਗਲਾਂ ਮਾਰਨ ਲੱਗ ਪਿਆ। ਰੂਪਾ ਨੇ ਕਿਹਾ-ਤੁਸੀਂ ਤੇ ਐਵੇਂ ਖਾਹ ਮਖਾਹ ਆਏ ਹੋ, ਮਾਲਕ ਕਿਸੇ ਨਾਲ ਮਿਲਦਾ ਜੁਲਦਾ ਨਹੀਂ।
ਪ੍ਰਕਾਸ਼-ਅਛਾ, ਤੁਸੀਂ ਦੋਵੇਂ ਹੇਠਾਂ ਬੈਠੋ, ਮੈਂ ਖਬਰ ਦਿਤੇ ਬਿਨਾਂ ਹੀ ਉਪਰ ਜਾਂਦਾ ਹਾਂ।
ਨੌਕਰਾਂ ਨੇ ਰੋ ਕੇ ਕਿਹਾ-ਨਾ ਹਜੂਰ ! ਸਾਡੀ ਨੌਕਰੀ ਚਲੀ ਜਾਵੇਗੀ।
ਤਦ ਪ੍ਰਕਾਸ਼ ਨੇ ਕਿਹਾ-ਜੋ ਉਪਰ ਜਾ ਕੇ ਖਬਰ ਦੇਵੇਗਾ, ਉਸਨੂੰ ਇਕ ਰੁਪਿਆ ਮਿਲੇਗਾ।
ਸੋਨਾ ਸੋਚਨ ਵਿਚਾਰਨ ਲਗ ਪਿਆ, ਪਰ ਰੂਪਾ ਇੱਲ ਵਾਂਗ ਝਪਟ ਕੇ ਪ੍ਰਕਾਸ਼ ਕੋਲੋਂ ਰੁਪਿਆ ਲੈ ਉਪਰ ਖਬਰ ਦੇਣ ਚਲਾ ਗਿਆ।
ਮਕਾਨ ਦੇ ਚਾਰੇ ਪਾਸੇ ਇਕ ਬੜੀ ਸੁੰਦਰ ਫੁਲਵਾੜੀ ਸੀ। ਪ੍ਰਕਾਸ਼ ਨੇ ਕਿਹਾ-ਮੈਂ ਇਸ ਫੁਲਵਾੜੀ ਵਿਚ ਟਹਿਲਦਾ ਹਾਂ, ਬੁਰਾ ਨਾ ਮੰਨੀਂਂ,ਜਦੋਂ ਉਹ ਹੇਠਾਂ ਆਵਨ ਤਾਂ ਮੈਨੂੰ ਏਥੋਂ ਹੀ ਬੁਲਾ ਲਵੀਂ।
ਇਹ ਕਹਿ ਪ੍ਰਕਾਸ਼ ਨੇ ਸੋਨਾ ਦੇ ਹਥ ਵੀ ਇਕ ਰੁਪਿਆ ਫੜਾ ਦਿਤਾ। ਰੂਪਾ ਜਦੋਂ ਗੁਬਿਦ ਲਾਲ ਦੇ ਕੋਲ ਗਿਆ, ਤਾਂ ਉਹ ਕਿਸੇ ਕੰਮ ਵਿਚ ਬਹੁਤ ਲੀਨ ਸੀ। ਨੌਕਰ ਉਸ ਕੋਲ ਪ੍ਰਕਾਸ਼ ਦੀ ਗਲ ਕਹਿ ਨ ਸਕਿਆ। ਇਧਰ ਫੁਲਵਾੜੀ ਵਿਚ ਟਹਿਲਦੇ ਟਹਿਲਦੇ ਪ੍ਰਕਾਸ਼ ਨੇ ਉਪਰ ਨਜ਼ਰ ਚੁਕ ਦੇਖਿਆ ਕਿ ਇਕ ਰੂਪ ਵਤੀ ਇਸਤਰੀ ਬਾਰੀ ਵਿਚ ਖਲੋ ਕੇ ਉਸ ਨੂੰ ਦੇਖ ਰਹੀ ਹੈ।
ਪ੍ਰਕਾਸ਼ ਨੂੰ ਦੇਖ ਕੇ ਰਾਣੀ ਸੋਚ ਰਹੀ ਸੀ ਕਿ ਇਹ ਕੋਣ ਹੈ ।

੧੩੩