ਪੰਨਾ:ਵਸੀਅਤ ਨਾਮਾ.pdf/136

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਧਰ ਦੇਰੀ ਹੁੰਦੀ ਦੇਖ ਕੇ ਪ੍ਰਕਾਸ਼ ਨੇ ਸਮਝਿਆ ਗੁਬਿੰਦ ਲਾਲ ਨੇ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿਤਾ ਹੋਵੇਗਾ। ਫਿਰ ਮੈਂ ਕਿਉਂ ਭਲਮਾਨਸੀ ਨਾਲ ਪੇਸ਼ ਆਵਾਂ ? ਕਿਉਂ ਨਾ ਆਪ ਹੀ ਉਤੇ ਚਲਾ ਜਾਵਾਂ ?
ਇਹ ਨਿਸਚਾ ਕਰਕੇ ਨੋਕਰ ਦੀ ਉਡੀਕ ਨ ਕਰ ਪਕਾਸ਼ ਅੰਦਰ ਵੜ ਗਿਆ। ਦੇਖਿਆ ਸੋਨਾ ਯਾ ਰੂਪਾ ਵਿਚੋਂ ਹੇਠਾਂ ਕਈ ਨਹੀਂ ਹੈ। ਤਦ ਬੇਖਟਕੇ ਪੌੜੀ ਤੇ ਉਪਰ ਚੜ ਕੇ ਜਿਥੇ ਗੁਬਿੰਦ ਲਾਲ ਰਾਣੀ ਅਤੇ ਗਵਈਆ ਉਸਤਾਦ ਸੀ, ਪਹੁੰਚ ਗਿਆ। ਉਸ ਨੂੰ ਦੇਖ ਕੇ ਰੂਪਾ ਨੇ ਗੁਬਿੰਦ ਲਾਲ ਨੂੰ ਦਸ ਦਿਤਾ ਕਿ ਇਹੋ ਆਦਮੀ ਤੁਹਾਡੇ ਨਾਲ ਮਿਲਨਾ ਚਾਹੁੰਦਾ ਸੀ।
ਗੁਬਿੰਦ ਲਾਲ ਨੂੰ ਬੜਾ ਗੁਸਾ ਆਇਆ। ਪਰ ਇਹ ਦੇਖ ਕਿ ਇਹ ਬਹੁਤ ਭਲਾਮਾਨਸ ਹੈ, ਪੁਛਿਆ-ਆਪ ਦੀ ਤਾਰੀਫ ?
ਪ੍ਰਕਾਸ਼--ਮੇਰਾ ਨਾਂ ਰਾਸ ਬਿਹਾਰੀ ਹੈ।
ਗੁਬਿੰਦ-ਘਰ ?
ਪ੍ਰਕਾਸ਼--ਮੋਹਨ ਪੁਰ।
ਪ੍ਰਕਾਸ਼ ਆਪ ਹੀ ਬੈਠ ਗਿਆ, ਸਮਝਿਆ ਕਿ ਗੁਬਿੰਦ ਲਾਲ ਤੇ ਬੈਠਨ ਲਈ ਕਹੇਗਾ ਹੀ ਨਹੀਂ।
ਗੁਬਿੰਦ-ਆਪ ਕਿਸੇ ਨੂੰ ਮਿਲਨਾ ਚਾਹੁੰਦੇ ਹੋ ?
ਪਕਾਸ਼--ਆਪ ਨੂੰ ਹੀ ।
ਗੁਬਿੰਦ-ਜੇ ਆਪ ਜਬਰਦਸਤੀ ਮੇਰੇ ਘਰ ਵਿਚ ਨਾ ਵੜ ਔਂਦੇ ਤਾਂ ਹੁਣੇ ਨੋਕਰ ਕੋਲੋਂ ਸੁਣ ਲੈਂਦੇ ਕਿ ਮੈਨੂੰ ਮਿਲਨ ਦੀ ਫੁਰਸਤ ਨਹੀਂ ਏ।
ਪ੍ਰਕਾਸ਼-ਮੈਂ ਤੇ ਦੇਖ ਰਿਹਾ ਹਾਂ ਕਿ ਆਪ ਨੂੰ ਬਹੁਤ ਫੁਰਸਤ ਹੈ। ਜੋ ਆਪ ਦੇ ਝਾਸੇ ਵਿਚ ਆ ਕੇ ਮੈਂ ਉਠ ਕੇ ਚਲੇ ਜਾਣ ਵਾਲਾ ਹੁੰਦਾ ਤਾਂ ਫਿਰ ਇਥੇ ਔਂਦਾ ਹੀ ਕਿਉਂ। ਹੁਣ ਜਦੋਂ ਮੈਂ ਆ ਗਿਆ

੧੩੫