ਪੰਨਾ:ਵਸੀਅਤ ਨਾਮਾ.pdf/14

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਕ੍ਰਿਸ਼ਨ ਕਾਂਤ ਬੋਲਿਆ-"ਇਸ ਵਾਰ ਤੇਰੇ ਵਡੇ ਭਰਾ ਦੇ ਨਾਂ ਕੁਛ ਨਹੀਂ ਰਹੇਗਾ।"

ਵਿਨੋਦ ਲਾਲ-"ਇਹ ਤੇ ਚੰਗਾ ਨਹੀਂ ਹੋਵੇਗਾ। ਮੰਨ ਲਿਆ ਕਿ ਉਹ ਅਪਰਾਧੀ ਹੈ, ਪਰੰਤੂ ਉਸ ਦੇ ਇਕ ਪੁਤਰ ਹੈ, ਉਹ ਤੇ ਵਿਚਾਰਾ ਨਿਰ ਅਪਰਾਧ ਹੈ, ਉਸ ਦਾ ਕੀ ਉਪਾ ਹੋਵੇਗਾ?"

ਕ੍ਰਿਸ਼ਨ ਕਾਂਤ-"ਉਹਦੇ ਨਾਂ ਇਕ ਪੈਸਾ ਲਿਖ ਦਵਾਂਗਾ।”

ਵਿਨੋਦ ਲਾਲ-"ਇਕ ਪੈਸੇ ਨਾਲ ਕੀ ਹੋਵੇਗਾ?"

ਕ੍ਰਿਸ਼ਨ ਕਾਂਤ-ਮੇਰੀ ਦੋ ਲਖ ਦੀ ਜਾਇਦਾਦ ਹੈ, ਉਸ ਦਾ ਇਕ ਪਾਈ (ਪੈਸੇ) ਦਾ ਹਿਸਾ ਤਿੰਨ ਹਜ਼ਾਰ ਤੋਂ ਕਿਤੇ ਜ਼ਿਆਦਾ ਹੁੰਦਾ ਹੈ ਇਸ ਨਾਲ ਇਕ ਟੱਬਰ ਦਾ ਰੋਟੀ ਕਪੜਾ ਬੜੇ ਮਜ਼ੇ ਨਾਲ ਚਲ ਸਕਦਾ ਹੈ। ਇਸ ਨਾਲੋਂ ਜ਼ਿਆਦਾ ਨਹੀਂ ਦਵਾਂਗਾ।" ਵਿਨੋਦ ਨੇ ਬਹੁਤ ਸਮਝਾਇਆ ਬੁਝਾਇਆ ਪਰ ਕ੍ਰਿਸ਼ਨ ਕਾਂਤ ਨੇ ਇਕ ਨ ਮੰਨੀ ਤੇ ਆਪਣੀ ਜ਼ਿਦ ਤੇ ਅੜਿਆ ਰਿਹਾ।


ਦੂਸਰਾ ਕਾਂਡ

ਬ੍ਰਹਮਾ ਨੰਦ ਰੋਟੀ ਖਾ ਕੇ ਸੌਣ ਦੀ ਵਿਚਾਰ ਕਰ ਰਿਹਾ ਸੀ। ਮੈ ਕਿ ਉਸ ਨੇ ਹਰ ਲਾਲ ਨੂੰ ਅੰਦਰ ਔਂਦਿਆਂ ਦੇਖਿਆ।

ਬਰਮਾ ਨੰਦ ਨੇ ਕਿਹਾ-"ਸੁਣਾ, ਹਰ ਲਾਲ, ਕਦੋਂ ਘਰ ਦੇਆਇਆ ਏਂਂ?"

"ਅਜੇ ਘਰ ਨਹੀਂ ਗਿਆ।"

"ਹਛਾ ਤੇ ਸਿਧਾ ਇਧਰ ਹੀ ਆ ਰਿਹਾ ਏਂਂ? ਕਲਕਤਿਓਂਂ ਆਇਆ ਸੈਂ?"

੧੩