ਪੰਨਾ:ਵਸੀਅਤ ਨਾਮਾ.pdf/143

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇ ਉਥੇ ਕੋਈ ਦੇਖ ਵੀ ਲਵੇਗਾ ਤਾਂ ਨਸ ਕੇ ਜਾਨ ਬਚਾ ਲਵਾਂਗਾ ਪਰ ਏਥੇ ਰਹਿਣ ਨਾਲ ਮੇਰੀ ਕੁੱਤੇ ਦੀ ਗਤ ਹੋ ਜਾਏਗੀ। ਇਸੇ ਲਈ ਮੈਂ ਇਸ ਤਰਾਂ ਕਰਨ ਨੂੰ ਰਾਜੀ ਨਹੀਂ ਹਾਂ।

ਅਖੀਰ ਰੂਪਾ ਨੇ ਰਾਣੀ ਕੋਲ ਜਾ ਕੇ ਜਿਸ ਤਰਾਂ ਪ੍ਰਕਾਸ਼ ਨੇ ਕਿਹਾ ਸੀ ਸਭ ਕਹਿ ਦਿਤਾ। ਇਸ ਵੇਲੇ ਰਾਣੀ ਦੇ ਮਨ ਵਿਚ ਕੀ ਭਾਵ ਉਠੇ ਹੋਣਗੇ ਮੈਂ ਨਹੀਂ ਕਹਿ ਸਕਦਾ। ਜਦੋਂ ਆਦਮੀ ਆਪ ਆਪਣੇ ਮਨ ਦੇ ਭਾਵ ਨਹੀਂ ਸਮਝਾ ਸਕਦਾ ਫਿਰ ਮੈਂ ਕੀ ਦਸ ਸਕਦਾ ਹਾਂ ਕਿ ਰਾਣੀ ਦੇ ਮਨ ਵਿਚ ਕੀ ਭਾਵ ਉਠੇ ਸਨ । ਮੈਨੂੰ ਇਸ ਦੀ ਕੋਈ ਖਬਰ ਨਹੀਂ ਕਿ ਰਾਣੀ ਬਹਮਾ ਨੰਦ ਨੂੰ ਐਨਾ ਪਿਆਰ ਕਰਦੀ ਸੀ, ਕਿ ਉਸ ਦਾ ਸਮਾਚਾਰ ਸੁਨਣ ਲਈ ਏਨੀ ਉਤਾਵਲੀ ਹੋ ਜਾਏਗੀ। ਮੇਰੀਸਮਝ ਵਿਚ ਤੇ ਕੋਈ ਹੋਰਈ ਗੱਲ ਲਗਦੀਏ।ਪਹਿਲੇ ਦੇਖਾਦਾਖੀ ਹੋ ਚੁਕੀਸੀ ਰਾਣੀ ਨੇ ਦੇਖਿਆਸੀ ਪ੍ਰਕਾਸ਼ਸੁੰਦਰ ਹੈ,ਬੜੀਆ ਵਡੀਆਂ ਵਡੀਆਂ ਅਖਾਂਹਨ। ਰਾਣੀ ਨੂੰ ਲਗਿਆਸੀ ਪ੍ਰਕਾਸ਼ ਸੋ ਆਦਮੀਆਂ ਵਿਚੋਂ ਇਕਹੈ। ਉਸਨੇ ਸੰਕਲਪਕੀਤਾ, ਮੈਂਗੁਬਿੰਦਲਾਲ ਨਾਲ ਵਿਸ਼ਵਾਸ ਘਾਤ ਨਹੀਂ ਕਰਾਂਗੀ। ਪਤਾ ਲਗਦਾ ਹੈ ਕਿ ਰਾਣੀ ਨੇ ਸੋਚਿਆ ਹੈ ਸਾਮਣੇ ਆਏ ਸ਼ਿਕਾਰ ਨੂੰ ਕੋਣ ਛਡ ਦੇਵੇ ? ਜੇਹੜਾ ਆਦਮੀ ਜਿਤਣ ਦੇ ਯੋਗ ਹੋਵੇ ਉਸ ਨੂੰ ਭਲਾ ਕਿਉਂ ਨਾ ਜਿਤਿਆ ਜਾਵੇ ? ਸ਼ੇਰ ਜਾਨਵਰਾਂ ਦੀ ਹਤਿਆ ਕਰਦਾ ਵੇ ਪਰ ਖਾਂਦਾ ਸਾਰੇ ਨਹੀਂ। ਇਸਤਰੀਆਂ ਵੀ ਪੁਰਸ਼ਾਂ ਨੂੰ ਜਿਤਦੀਆਂ ਹਨ । ਕੇਵਲ ਆਪਣੀ ਵਿਜੈ ਦਸਨ ਲਈ। ਬੜੇ ਲੋਕ ਮੱਛੀ ਫੜਦੇ ਹਨ, ਪਰ ਖਾਂਦੇ ਸਾਰੇ ਨਹੀਂ, ਕਈ ਸੁਟ ਦਿੰਦੇ ਹਨ। ਬਹੁਤ ਸਾਰੇ ਪੰਛੀ ਮਾਰਦੇ ਨੇ ਕੇਵਲ ਮਾਰਨ ਲਈ, ਮਾਰ ਕੇ ਸੁਟ ਦਿੰਦੇ ਹਨ । ਕਈ ਸ਼ਿਕਾਰ ਖੇਡਦੇ ਹਨ, ਖਾਣ ਲਈ ਨਹੀਂ। ਮੈਂ ਜਾਨਦਾ ਨਹੀਂ ਇਸ ਵਿਚ ਕੀ ਆਨੰਦ ਮਿਲਦਾ ਹੈ । ਰਾਣੀ ਨੇ ਸੋਚਿਆ--ਜਦ ਪ੍ਰਸਾਦ ਪੁਰ ਦੇ ਜੰਗਲ ਵਿਚ ਵਡੀਆਂ ਵਡੀਆਂ ਅਖਾਂ ਵਾਲਾ ਮਿਰਗ ਆ ਗਿਆ ਹੈ ਤਦ ਕਿਉਂ ਨਾ ਉਸ ਨੂੰ ਤੀਰ ਨਾਲ ਵਿਨ੍ਹ ਕੇ ਛੱਡ ਦੇਵਾਂ। ਮੈਂ

੧੪੨