ਜਾਨਦਾ ਨਹੀਂ ਇਸ ਪਾਪਨੀ ਦੇ ਮਨ ਵਿਚ ਇਹ ਖਿਆਲ ਕਿਉਂ ਆ ਗਿਆ। ਰਾਣੀ ਨੇ ਪਕਾ ਇਰਾਦਾ ਕਰ ਲਿਆ ਕਿ ਰਾਤ ਨੂੰ ਚਿਤਰਾ ਦੇ ਘਾਟ ਤੇ ਜਾ ਕੇ ਪ੍ਰਕਾਸ਼ ਕੋਲੋਂ ਚਾਚੇ ਦਾ ਹਾਲ ਚਾਲ ਸੁਨਾਂਗੀ।
ਰੂਪਾ ਨੇ ਪ੍ਰਕਾਸ਼ ਨੂੰ ਆ ਕੇ ਇਹ ਗਲ ਕਹੀ। ਸੁਣਕੇ ਪ੍ਰਕਾਸ਼ ਖੁਸ਼ ਚਿਤ ਹੋ ਉਥੋਂ ਚਲਾ ਗਿਆ।
ਅਠਤੀਵਾਂ ਕਾਂਡ
ਰੂਪਾ ਦੇ ਚਲੇ ਜਾਣ ਤੇ ਪ੍ਰਕਾਸ਼ ਨੇ ਸੋਨਾ ਨੂੰ ਬੁਲਾ ਕੇ ਕਿਹਾ-ਤੁਸੀਂ ਦੋਵੇਂ ਬਾਬੂ ਕੋਲ ਕਿੱੱਨੇ ਕੁ ਦਿਨਾਂ ਦੇ ਹੋ ?
ਸੋਨਾ-ਜਦੋਂ ਤੋਂ ਬਾਬੂ ਆਇਆ ਹੈ ਉਦੋਂ ਦੇ ਹੀ ਅਸੀਂ ਏਥੇ ਹਾਂ ।
ਪ੍ਰਕਾਸ਼--ਹਛਾ, ਬਹੁਤ ਥੋਹੜੇ ਦਿਨਾਂ ਤੋਂ ਹੋ ? ਕੀ ਤਨਖਾਹ ਲੈਂਦੇ ਹੋ?
ਸੋਨਾ -ਤਿੰਨ ਰੁਪਏ ਮਹੀਨਾ ਅਰ ਖਾਣਾ ਕਪੜਾ।
ਪ੍ਰਕਾਸ਼-ਏ ਥੋੜੀ ਤਨਖਾਹ ਵਿਚ ਤੇਰੇ ਜਹੇ ਖਾਨਸਾਮੇ ਦਾ ਗੁਜਾਰਾ ਕਿਸਤਰਾਂ ਚਲਦਾ
ਹੈ ?
ਸੋਨਾ-ਕੀ ਕਰਾਂ, ਇਥੇ ਕੋਈ ਹੋਰ ਨੌਕਰੀ ਜੂ ਨਹੀਂ ਮਿਲਦੀ।
ਪ੍ਰਕਾਸ਼-ਨੌਕਰੀ ਦੀ ਕੀ ਚਿੰਤਾ ਹੈ ? ਮੇਰੇ ਪਿੰਡ ਵਿਚ ਚਲੋ, ਉਥੇ ਪੰਜ, ਸਤ, ਦਸ ਰੁਪਏ ਦੀ ਨੌਕਰੀ ਗਲੀ ਗਲੀ ਵਿਚ ਪਈ ਮਿਲਦੀ ਹੈ।
ਸੋਨਾ-ਤਾਂ ਕਿਰਪਾ ਕਰਕੇ ਆਪਣੇ ਨਾਲ ਹੀ ਲੈਂਦੇ ਚਲੀਏ।
{{rh|||}੧੪੩}