ਪੰਨਾ:ਵਸੀਅਤ ਨਾਮਾ.pdf/145

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਕਾਸ਼-ਨਾਲ ਲੈ ਚਲਨ ਨਾਲ ਕੋਣ ਜਾਏਗਾ। ਕੀ ਇਹੋ ਜਹੇ ਮਾਲਕ ਦੀ ਨੌਕਰੀ ਤੁਸੀਂ ਛਡ ਜਾਉਗੇ ?
ਸੋਨਾ-ਮਾਲਕ ਤੇ ਖਰਾਬ ਨਹੀਂ ਹੈ, ਪਰ ਮਾਲਕਨ ਬੜੀ ਹਰਾਮ ਜ਼ਾਦੀ ਹੈ ।
ਪ੍ਰਕਾਸ਼--ਉਸ ਦਾ ਸਬੂਤ ਮੈਨੂੰ ਹੁਣੇ ਮਿਲ ਗਿਆ ਹੈ। ਅਛਾ ਮੇਰੇ ਨਾਲ ਚਲਨਾ ਠੀਕ ਰਿਹਾ ਨਾ ?
ਸੋਨਾ-ਹਾਂ ਠੀਕ ਹੈ ।
ਪ੍ਰਕਾਸ਼--ਅਛਾ ਤੇ ਫਿਰ ਜਾਣ ਤੋਂ ਪਹਿਲੇ ਆਪਣੇ ਮਾਲਕ ਨਾਲ ਇਕ ਭਲਾਈ ਦਾ ਕੰਮ ਕਰਦਾ ਚਲ। ਪਰ ਬੜੀ ਹੁਸ਼ਿਆਰੀ ਦਾ ਕੰਮ ਹੈ, ਕਰ ਸਕੇਂਂਗਾ ?
ਸੋਨਾ-ਚੰਗਾ ਕੰਮ ਹੋਵੇਗਾ ਤਾਂ ਕਿਉਂ ਨਾ ਕਰ ਸਕਾਂਗਾ ।
ਪ੍ਰਕਾਸ਼-ਤੇਰੇ ਮਾਲਕ ਲਈ ਤੇ ਚੰਗਾ ਹੈ, ਪਰ ਮਾਲਕਨ ਲਈ ਬਹੁਤ ਖਰਾਬ ਹੈ।
ਸੋਨਾ-ਫਿਰ ਹੁਣੇ ਦਸੋ, ਦੇਰ ਕਰਨ ਦਾ ਕੰਮ ਨਹੀਂ। ਬੜੀ ਖੁਸ਼ੀ ਨਾਲ ਮੈਂ ਕਰਾਂਗਾ।
ਪ੍ਰਕਾਸ਼--ਮਾਲਕਨ ਨੇ ਮੈਨੂੰ ਕਹਾ ਭੇਜਿਆ ਹੈ ਕਿ ਉਹ ਚਿਤਰਾ ਦੇ ਪਕੇ ਘਾਟ ਤੇ ਰਾਤੀਂ ਮੈਨੂੰ ਚੋਰੀ ਚੋਰੀ ਮਿਲੇਗੀ। ਸਮਝਿਆ ? ਮੈਂ ਵੀ ਸਵੀਕਾਰ ਕਰ ਲਿਆ ਹੈ । ਮੇਰਾ ਮਤਲਬ ਇਹ ਹੈ ਕਿ ਮੈਂ ਤੇਰੇ ਮਾਲਕ ਦੀਆਂ ਅਖਾਂ ਖੋਲ ਦੇਵਾਂ । ਕਿਉਂ ਇਹ ਗੱਲ ਤੂੰ ਆਪਣੇ ਮਾਲਕ ਨੂੰ ਦਸ ਸਕਦਾ ਹੈਂ?
ਸੋਨਾ-ਹੁਣੇ ਹੀ ਜਾ ਕੇ ਕਹਿੰਦਾ ਹਾਂ ।
ਪ੍ਰਕਾਸ਼-ਹੁਣੇ ਨਹੀਂ, ਅਜੇ ਮੈਂ ਘਾਟ ਤੇ ਜਾ ਕੇ ਬੈਠਦਾ ਹਾਂ। ਤੇ ਹੁਸ਼ਿਆਰ ਰਹੀਂ। ਜਦੋਂ ਦੇਖੇਂ ਕਿ ਮਾਲਕਨ ਘਾਟ ਵਲ ਚੱਲੀ ਹੈ, ਉਸੇ ਵੇਲੇ ਮਾਲਕ ਨੂੰ ਜਾ ਕੇ ਕਹਿ ਦੇਵੀਂ।
ਜੋ ਆਗਿਆ--ਕਹਿ ਕੇ ਸੋਨਾ ਨੇ ਪ੍ਰਕਾਸ਼ ਦੇ ਪੈਰਾਂ ਦੀ ਮਿਟੀ ਲੈ ਕੇ ਮਥੇ ਤੇ ਲਾਈ। ਤਦ ਝੂੰੰਮਦਾ ਝਾਂਮਦਾ ਪ੍ਰਕਾਸ਼ ਘਾਟ ਤੇ ਜਾ

੧੪੪