ਸਮੱਗਰੀ 'ਤੇ ਜਾਓ

ਪੰਨਾ:ਵਸੀਅਤ ਨਾਮਾ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਕਲਕਤੇ ਤੋਂ ਆਇਆਂ ਦੋ ਦਿਨ ਹੋ ਗਏ ਹਨ, ਏਨ੍ਹਾਂ ਦੋ ਦਿਨਾਂ ਤਕ ਤੇ ਇਧਰ ਉਧਰ ਲੁਕ ਛਿਪ ਕੇ ਰਿਹਾ ਹਾਂ।" ਹਰ ਲਾਲ ਨੇ ਕਿਹਾ ਤੇ ਫਿਰ ਆਪਣੇ ਅਸਲ ਮਤਲਬ ਵਲ ਆ ਕੇ ਪੁਛਣ ਲੱਗਾ, "ਸੁਣਿਆ ਹੈ ਫਿਰ ਨਵਾਂ ਵਸੀਅਤ ਨਾਮਾ ਲਿਖਿਆ ਜਾ ਰਿਹਾ ਹੈ।?"

“ਮੈਂ ਵੀ ਇਹੋ ਸੁਣਿਆ ਹੈ।" ਬ੍ਰਹਮਾ ਨੰਦ ਨੇ ਉੱਤਰ ਦਿੱਤਾ।

"ਮੈਨੂੰ ਇਸ ਵਾਰ ਕੁਛ ਨਹੀਂ ਮਿਲੇਗਾ ?"

"ਮਾਲਕ ਇਸ ਵੇਲੇ ਨਾਰਾਜ਼ ਹੈ, ਏਸੇ ਲਈ ਈ ਇਸਤਰਾਂ ਕਰ ਰਿਹਾ ਹੈ। ਪਰ ਉਨ੍ਹਾਂ ਦਾ ਇਹ ਗੁੱਸਾ ਰਹੇਗਾ ਨਹੀਂ।" ਬ੍ਰਹਮਾ ਨੰਦ ਨੇ ਦਿਲਾਸਾ ਦਿਤਾ।

ਹਰ ਲਾਲ-"ਅਜ ਸ਼ਾਮ ਨੂੰ ਲਿਖਾ ਪੜੀ ਹੋਵੇਗੀ ਅਤੇ ਤੁਸੀਂ ਹੀ ਲਿਖਗੇ।"

“ਹਾਂ, ਕੀ ਕਰਾਂ ਭਾਈ, ਮਾਲਕ ਦੇ ਕਹਿਣ ਤੇ ਨਾ ਵੀ ਤੇ ਨਹੀਂ ਹੋ ਸਕਦੀ।"

"ਹਛਾ ਏ, ਇਸ ਵਿਚ ਤੁਹਾਡਾ ਕੀ ਦੋਸ਼ ਏ? ਕਹੋ ਕੁਛ ਲੈਣ ਦੇਣ ਕਰੋਗੇ?" ਹਰ ਲਾਲ ਨੇ ਰਮਜ਼ ਸੁਟੀ।

ਬਹਮਾ ਨੰਦ ਨੇ ਹਾਸੇ 'ਚ ਗੱਲ ਪਾ ਦਿਤੀ, "ਕੀ ਦਿਓਗੇ, ਜੂਆਂ?"

"ਨਹੀਂ, ਇਕ ਹਜ਼ਾਰ ਰੁਪਿਆ।"

"ਵਿਧਵਾ ਵਿਆਹ ਕਰਨ ਲਈ ਹੈ?"

"ਹਛਾ ਇਹੋ ਸਹੀਂ।”

"ਹੁਣ ਤੇ ਉਮਰ ਢਲ ਗਈ ਹੈ।"

ਹਰ ਲਾਲ-"ਫਿਰ ਇਹ ਦੂਸਰਾ ਕੰਮ ਕਹਿੰਦੇ ਜਗ੍ਹਾ ਤੇ ਕਰੋ। ਇਸ ਲਈ ਕੁਛ ਰੁਪਏ ਪੇਸ਼ਗੀ ਲੈ ਲਓ।" ਇਹ ਵਸੀਅਤ ਹਰ ਲਾਲ ਨੇ ਬ੍ਰਹਮਾ ਨੰਦ ਦੇ ਹਥ ਵਿਚ ਪੰਜ ਸੌ ਦੇ ਨੋਟ

੧੪