ਪੰਨਾ:ਵਸੀਅਤ ਨਾਮਾ.pdf/152

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਜਨੀ ਰੋਣ ਲਗ ਪਈ-ਇਹ ਗਲ ਉਨ੍ਹਾਂ ਨੂੰ ਕੋਣ ਸਮਝਾਵੇ ਕਿਥੇ ਉਨ੍ਹਾਂ ਨੂੰ ਲਭ ਕੇ ਇਸ ਤਰਾਂ ਕਰਨ ਦੀ ਸਲਾਹ ਦੇਵਾਂ ? ਬਾਬੂ ਜੀ ਨੇ ਤੇ ਇਕ ਵਾਰ ਉਨ੍ਹਾਂ ਦਾ ਪਤਾ ਲਾਇਆ ਸੀ । ਕੀ ਇਕ ਵਾਰ ਫਿਰ ਉਹ ਉਨ੍ਹਾਂ ਦਾ ਪਤਾ ਨਹੀਂ ਲਾ ਸਕਦੇ ?
ਛਾਇਆ-ਜਾਨਦੀ ਹੈਂਂ, ਪੁਲਸ ਵਾਲੇ ਕਿੱਨਾ ਖੋਜ ਪੱਤਾ ਲੋਣ ਵਾਲੇ ਹੁੰਦੇ ਹਨ । ਉਹ ਜਦ ਉਸ ਨੂੰ ਰਾਤ ਦਿਨ ਲਭਦੇ ਲਭਦੇ ਹੈਰਾਨ ਹੋ ਗਏ ਤਦ ਬਾਬੂ ਜੀ ਉਸ ਦਾ ਪਤਾ ਕਿਸ ਤਰਾਂ ਲਾ ਸਕਦੇ ਹਨ ? ਪਰ ਮੈਨੂੰ ਤੇ ਐਉਂ ਲਗਦਾ ਹੈ ਕਿ ਗੁਬਿੰਦ ਲਾਲ ਬਾਬੂ ਆਪ ਹੀ ਹਰਿੰਦਰਾ ਪਿੰਡ ਵਿਚ ਆਣ ਬੈਠੇਗਾ । ਪ੍ਰਸਾਦ ਪੁਰ ਵਾਲੀ ਘਟਨਾ ਦੇ ਪਿਛੋਂ ਝਟ ਪਟ ਹੀ ਉਹ ਪਿੰਡ ਆ ਜਾਂਦੇ ਤਾਂ ਲੋਕਾਂ ਨੂੰ ਝਟ ਵਿਸ਼ਵਾਸ ਹੋ ਜਾਂਦਾ ਕਿ ਪ੍ਰਸਾਦ ਪੁਰ ਵਾਲਾ ਬਾਬੂ ਇਹੋ ਹੈ। ਪਤਾ ਲਗਦਾ ਏ, ਏਸੇ ਲਈ ਉਹ ਅਜੇ ਤਕ ਨਹੀਂ ਆਇਆ । ਪਰ ਉਹ ਆਏਗਾ ਜਰੂਰ।
ਰਜਨੀ-ਮੈਨੂੰ ਤੇ ਕੁਛ ਯਕੀਨ ਨਹੀਂ ਹੁੰਦਾ।
ਛਾਇਆ--ਜੇ ਕਰ ਆ ਜਾਏ ?
ਰਜਨੀ-ਜੇ ਏਥੇ ਔਣ ਨਾਲ ਉਹਨਾਂ ਦੀ ਭਲਾਈ ਹੈ ਤਾਂ ਮੈਂ ਦਿਲੋਂ, ਈਸ਼ਵਰ ਅਗੇ ਪ੍ਰਾਰਥਨਾ ਕਰਦੀ ਹਾਂ ਕਿ ਉਹ ਜਰੂਰ ਔਣ । ਅਤੇ ਜੇ ਏਥੇ ਔਣ ਨਾਲ ਉਹਨਾਂ ਦੀ ਭਲਾਈ ਨਹੀਂ ਤਾਂ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਉਹ ਇਸ ਜੀਵਨ ਵਿਚ ਹਰਿੰਦਰਾ ਪਿੰਡ ਵਿਚ ਨ ਔਣ । ਜਿਸ ਵਿਚ ਉਹ ਸੁਖੀ ਰਹਿਣ, ਹੇ ਭਗਵਾਨ ! ਉਹਨਾਂ ਨੂੰ ਉਹੋ ਬੁਧੀ ਬਖਸ਼ ।
ਛਾਇਆ-ਭੈਣ ! ਮੈਂ ਸਮਝਦੀ ਹਾਂ ਤੈਨੂੰ ਉਥੇ ਹੀ ਰਹਿਣਾ ਬਣਦਾ ਹੈ । ਕੀ ਪਤਾ ਉਹ ਕਿਸੇ ਨਾ ਕਿਸੇ ਦਿਨ ਪੈਸੇ ਦੀ ਤੋਟ ਨਾਲ ਉਥੇ ਆ ਜਾਏ । ਅਰ ਜੇ ਤੂੰ ਇਨਾਂ ਅਮਲਾਂ ਤੇ ਅਮਲ ਨ ਕਰੇਂਂ ਤਾਂ ਉਹ ਤੈਨੂੰ ਨ ਦੇਖ ਕੇ ਉਸ ਤਰਾਂ ਹੀ ਉਥੋਂ ਵਾਪਸ ਚਲਾ ਜਾਏ।
ਰਜਨੀ-ਮੈਂ ਇਸ ਰੋਗ ਨਾਲ ਲਾਚਾਰ ਹਾਂ । ਕਦੋਂ ਮਰਾਂਗੀ,

੧੫੩