ਪੰਨਾ:ਵਸੀਅਤ ਨਾਮਾ.pdf/153

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਦੋਂ ਬਚਾਂਗੀ, ਇਸ ਦਾ ਕੋਈ ਪਤਾ ਨਹੀਂ। ਉਥੇ ਮੈਂ ਕਿਸ ਦਾ ਸਹਾਰੇ ਰਹਾਂਗੀ ?
ਛਾਇਆ-ਨਹੀਂ ਤੇ ਸਾਨੂੰ ਦਸ, ਸਾਡੇ ਵਿਚੋਂ ਹੀ ਕੋਈ ਉਥੇ ਜਾ ਕੇ ਰਹੇ । ਪਰ ਤੇਰਾ ਉਥੇ ਰਹਿਣਾ ਹੀ ਠੀਕ ਏ ।
ਸੋਚਕੇ ਰਜਨੀ ਨੇ ਕਿਹਾ-ਹਛਾ ਮੈਂ ਹਰਿਦਰਾ ਪਿੰਡ ਜਾਵਾਂਗੀ । ਮਾਂ ਨੂੰ ਕਹੋ ਮੈਨੂੰ ਕਲ ਹੀ ਭੇਜ ਦੇਵੇ। ਏਥੋਂ ਤੁਹਾਨੂੰ ਕਿਸੇ ਨੂੰ ਜਾਣ ਦੀ ਜਰੂਰਤ ਨਹੀਂ, ਪਰ ਬਿਪਤਾ ਵਿਚ ਮੇਰੀ ਸੁਧ ਤੁਸਾਂ ਜਰੂਰ ਲੈਂਦੇ ਰਹਿਣਾ।
ਛਾਇਆ-ਕਿਸ ਤਰਾਂ ਦੀ ਬਿਪਤਾ ਰਜਨੀ !
ਰੋਂਦੀ ਰੋਂਦੀ ਰਜਨੀ ਨੇ ਕਿਹਾ-ਸ਼ਾਇਦ ਉਹ ਆ ਜਾਣ।
ਛਾਇਆ-ਉਹਨਾਂ ਦੇ ਔਣ ਨਾਲ ਕੀ ਬਿਪਤਾ ਹੋਵੇਗੀ ? ਜੇ ਤੇਰਾ ਗਿਆ ਹੋਇਆ ਧਨ ਵਾਪਸ ਆ ਜਾਏ ਤਾਂ ਇਸ ਨਾਲੋਂ ਵਧ ਹੋਰ ਖੁਸ਼ੀ ਦੀ ਗਲ ਹੀ ਕੀ ਏ ?
ਰਜਨੀ-ਖੁਸ਼ੀ, ਭੈਣ ! ਮੇਰੇ ਲਈ ਖੁਸ਼ੀ ਦੀ ਗੱਲ ਹੀ ਕੀ ਏ?
ਰਜਨੀ ਨੇ ਫਿਰ ਕੁਛ ਨਹੀਂ ਕਿਹਾ। ਉਸ ਦੇ ਮਨ ਦੀ ਗਲ ਛਾਇਆ ਕੁਛ ਨਾ ਸਮਝ ਸਕੀ । ਇਸ ਕਾਂਡ ਦੇ ਅੰਤ ਵਿਚ ਜੋ ਕੁਛ ਹੋਵੇਗਾ, ਉਸ ਦਾ ਧੁੰਧਲਾ ਪਰਛਾਵਾਂ ਰਜਨੀ ਦੀਆਂ ਅਖਾਂ ਅਗੇ ਨਜ਼ਰ ਔਣ ਲਗਾ। ਛਾਇਆ ਨੇ ਕੁਛ ਵੀ ਨਹੀਂ ਦੇਖਿਆ। ਉਸ ਨੇ ਸਮਝਿਆ ਨਹੀਂ ਕਿ ਗੁਬਿੰਦ ਲਾਲ ਖੂਨੀ ਹੈ। ਰਜਨੀ ਉਸ ਨੂੰ ਭੁਲ ਨਹੀਂ ਸਕਦੀ।


੧੫੪