ਸਮੱਗਰੀ 'ਤੇ ਜਾਓ

ਪੰਨਾ:ਵਸੀਅਤ ਨਾਮਾ.pdf/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਤਾਲੀਵਾਂ ਕਾਂਡ

ਰਜਨੀ ਸੌਹਰੇ ਚਲੀ ਗਈ । ਸਵਾਮੀ ਦੇ ਔਣ ਦੀ ਰੋਜ ਰਾਹ ਦੇਖਣ ਲਗੀ। ਪਰ ਸਵਾਮੀ ਆਇਆ ਨਹੀਂ । ਦਿਨ ਗਏ, ਮਹੀਨੇ ਬੀਤੇ, ਪਰ ਗਬਿੰਦ ਲਾਲ ਨਾ ਆਇਆ, ਅਤੇ ਨਾ ਹੀ ਕੋਈ ਉਸ ਦਾ ਸਮਾਚਾਰ ਹੀ ਮਿਲਿਆ ।

ਇਸ ਤਰਾਂ ਤੀਸਰਾ ਸਾਲ ਵੀ ਲੰਘ ਗਿਆ। ਗੁਬਿੰਦ ਲਾਲ ਨਾ ਆਇਆ । ਇਸ ਦੇ ਪਿਛੋਂ ਚੌਥਾ ਸਾਲ ਵੀ ਲੰਘ ਗਿਆ, ਪਰ ਗਬਿੰਦ ਲਾਲ ਦਾ ਕੋਈ ਪਤਾ ਨਾ ਲਗਾ । ਇਧਰ ਰਜਨੀ ਦਾ ਰੋਗ ਹੋਰ ਵੀ ਵਧਨ ਲਗਾ। ਦਿਨੋ ਦਿਨ ਸਰੀਰ ਨਿਢਾਲ ਹੁੰਦਾ ਜਾ ਰਿਹਾ ਸੀ। ਪਤੀ ਦੀ ਚਿੰਤਾ ਅੰਦਰੋ ਅੰਦਰ ਖਾਈ ਜਾਂਦੀ ਸੀ। ਮਾਲੂੰਮ ਹੁੰਦਾ ਏ ਇਸ ਜਨਮ ਵਿਚ ਉਸ ਦੀ ਗੁਬਿੰਦ ਲਾਲ ਨਾਲ ਮੁਲਾਕਾਤ ਨਹੀਂ ਹੋਵੇਗੀ ।

ਇਸ ਦੇ ਬਾਹਦ ਪੰਜਵਾਂ ਸਾਲ ਆਇਆ। ਪੰਜਵੇਂ ਸਾਲ ਇਕ ਬੜੀ ਗੜ ਬੜ ਹੋਈ। ਹਰਿੰਦਰਾ ਪਿੰਡ ਵਿਚ ਖਬਰ ਆਈ ਕਿ ਗੁਬਿੰਦ ਲਾਲ ਫੜਿਆ ਗਿਆ ਹੈ। ਸੁਣਿਆ ਗਿਆ ਹੈ ਕਿ ਉਹ ਬੈਰਾਗੀ ਦੇ ਭੇਸ ਵਿਚ ਬਿੰਦਰਾਬਨ ਰਹਿੰਦਾ ਸੀ। ਉਥੋਂ ਹੀ ਫੜ ਪੁਲਸ ਉਸ ਨੂੰ ਜਸੌਰ ਲੈ ਆਈ ਹੈ। ਜਸੌਰ ਵਿਚ ਉਸ ਦੇ ਮਾਮਲੇ ਤੇ ਫੈਸਲਾ ਹੋਵੇਗਾ।

ਪਿੰਡ ਦੇ ਲੋਕਾਂ ਪਾਸੋਂ ਰਜਨੀ ਨੇ ਇਹ ਗਲ ਸੁਣੀ। ਪਿੰਡ , ਵਿਚ ਇਸ ਤਰਾਂ ਗਲ ਫੈਲੀ। ਗੁਬਿੰਦ ਲਾਲ ਨੇ ਦੀਵਾਨ ਜੀ ਪਾਸ . ਇਕ ਚਿਠੀ ਲਿਖੀ ਕਿ ਮੈਂ ਜੇਲ੍ਹ ਵਿਚ ਹਾਂ। ਜਦ ਮੇਰੇ ਪਿਤਾ ਦੇ

੧੫੫