ਪੰਨਾ:ਵਸੀਅਤ ਨਾਮਾ.pdf/155

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੁਪਏ ਖਰਚ ਕਰਕੇ ਮੈਨੂੰ ਛੁਡਾਨਾ ਤੁਹਾਡੇ ਵਾਸਤੇ ਜਾਇਜ਼ ਹੈ ਤਾਂ ਇਸ ਲਈ ਹੁਣ ਠੀਕ ਸਮਾਂ ਹੈ । ਮੈਂ ਜਾਣਦਾ ਹਾਂ ਕਿ ਮੈਂ ਇਸ ਲਾਇਕ ਨਹੀਂ। ਬਰੀ ਹੋਣ ਦੀ ਮੇਰੀ ਇਛਿਆ ਨਹੀਂ ਫਿਰ ਭੀ ਮੇਰੀ ਇਹ ਭੀਖ ਹੈ ਕਿ ਮੈਨੂੰ ਫਾਂਸੀ ਉਪਰ ਨ ਲਟਕਨਾ ਪਵੇ। ਇਸ ਗਲ ਨੂੰ ਲੋਕਾਂ ਵਿਚ ਫੈਲਾ ਕੇ ਮੇਰੇ ਘਰ ਖਬਰ ਦੇਣੀ । ਮੇਰੀ ਚਿਠੀ ਲਿਖਣ ਦੀ ਗਲ ਕਿਸੇ ਨੂੰ ਨਾ ਦਸਨੀ । ਦੀਵਾਨ ਜੀ ਨੇ ਚਿਠੀ ਲਿਖਣ ਦੀ ਗਲ ਕਿਸੇ ਨੂੰ ਨਾ ਦਸੀ। ਲੋਕਾਂ ਦਵਾਰਾ ਹੀ ਇਸ ਸਾਰੀ ਗਲ ਦਾ ਪਤਾ ਰਜਨੀ ਨੂੰ ਲਗ ਗਿਆ।

ਸੁਣ ਕੇ ਰਜਨੀ ਨੇ ਆਪਣੇ ਪਿਤਾ ਨੂੰ ਬਲੌਣ ਲਈ ਆਦਮੀ ਭੇਜਿਆ । ਸੁਣਦੇ ਹੀ ਮਾਧਵੀ ਨਾਥ ਆ ਗਿਆ । ਰਜਨੀ ਨੇ ਉਸਨੂੰ ਪੰਜਾਹ ਹਜ਼ਾਰ ਦੇ ਨੋਟ ਦੇ, ਅਖਾਂ ਵਿਚ ਅਥਰੂ ਭਰਕੇ ਕਿਹਾ-ਬਾਊ ਜੀ ਇਸ ਵੇਲੇ ਜੋ ਕਰਨਾ ਹੋਵੇ ਕਰੋ, ਦੇਖਣਾ ਕਿਧਰੇ ਮੈਨੂੰ ਆਤਮ ਹਤਿਆ ਨਾ ਕਰਨੀ ਪਵੇ।

ਰੋਂਦੇ ਹੋਏ ਮਾਧਵੀ ਨਾਥ ਨੇ ਕਿਹਾ-ਬੇਟੀ, ਨਿਸ਼ਚਿੰਤ ਰਹੋ, ਮੈਂ ਅਜ ਹੀ ਜਸੌਰ ਜਾਂਦਾ ਹਾਂ। ਕਿਸੇ ਗਲ ਦੀ ਚਿੰਤਾ ਨਾ ਕਰ। ਇਸ ਗਲ ਦਾ ਕੋਈ ਸਬੂਤ ਨਹੀਂ ਕਿ ਗੁਬਿੰਦ ਲਾਲ ਨੇ ਖੁਨ ਕੀਤਾ ਹੈ। ਮੈਂ ਪ੍ਰਤਗਿਆ ਕਰਕੇ ਜਾਂਦਾ ਹਾਂ ਕਿ ਤੇਰੇ ਅਠਤਾਲੀ ਹਜ਼ਾਰ ਰੁਪਏ ਬਚਾ ਲਿਆਵਾਂਗਾ ਅਤੇ ਨਾਲ ਹੀ ਆਪਣੇ ਜਵਾਈ ਨੂੰ ਛੁਡਾ ਕੇ ਘਰ ਲੈ ਆਵਾਂਗਾ।

ਤਦ ਮਾਧਵੀਨਾਥ ਨੇ ਜਸੌਰ ਦੀ ਯਾਤਰਾ ਸ਼ੁਰੂ ਕੀਤੀ ਉਥੇ ਜਾਕੇ ਉਸਨੇ ਸੁਣਿਆ ਕਿ ਮੁਕਦਮੇ ਦੀ ਹਾਲਤ ਬੜੀ ਖਰਾਬ ਹੈ। ਇਨਸਪੈਕਟਰ ਫ਼ਜ਼ਲ ਖਾਂ ਨੇ ਮਾਮਲੇ ਦੀ ਜਾਂਚ ਕਰ ਅਗਾਂਹ ਚਲਾਨ ਕਰ ਦਿਤਾ ਹੈ । ਰੂਪਾ ਆਦਿ ਗਵਾਹਾਂ ਦਾ ਕੁਛ ਪਤਾ ਨਹੀਂ ਮਿਲਦਾ ਜੋ ਮਾਮਲੇ ਦੇ ਅਸਲ ਹਾਲਾਤ ਨੂੰ ਜਾਣਦੇ ਹਨ । ਸੋਨਾ ਪ੍ਰਕਾਸ਼ ਦੇ ਨਾਲ ਸੀ, ਰੂਪਾ ਕਿਥੇ ਚਲਾ ਗਿਆ ਕਿਸੇ ਨੂੰ ਪਤਾ ਨਹੀਂ ਸੀ । ਮੁਕਦਮੇ

੧੫੬