ਪੰਨਾ:ਵਸੀਅਤ ਨਾਮਾ.pdf/156

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਏਨੀ ਕਮਜੋਰ ਹਾਲਤ ਦੇਖ ਕੇ ਫ਼ਜ਼ਲ ਖਾਂ ਨੇ ਕੁਛ ਲੈ ਦੇ ਕੇ ਤਿੰਨ ਗਵਾਹਾਂ ਨੂੰ ਤਿਆਰ ਕੀਤਾ ਸੀ। ਗਵਾਹਾਂ ਨੇ ਮਜਿਸਟਰੇਟ ਦੇ ਸਾਮਨੇ ਕਿਹਾ-ਅਸੀਂ ਆਪਣੀਆਂ ਅਖਾਂ ਨਾਲ ਦੇਖਿਆ ਹੈ ਗੁਬਿੰਦ ਲਾਲ ਅਥਵਾ ਚੂਨੀ ਲਾਲ ਨੇ ਆਪਣੇ ਹੀ ਹਥ ਨਾਲ ਪਿਸਤੋਲ ਮਾਰਕੇ ਰਾਣੀ ਦਾ ਖੂੰਨ ਕੀਤਾਹੈ। ਉਸਵੇਲੇ ਅਸੀਂ ਉਥੇ ਗਾਣਾ ਸੁਨਣ ਗਏ ਸਾਂ। ਮਜਿਸਟਰੇਟ ਸਾਹਿਬ ਵਲੈਤੀ ਸੀ। ਉਸ ਨੇ ਇਸੇ ਸਬੂਤ ਤੇ ਗੁਬਿੰਦ ਲਾਲ ਨੂੰ ਸ਼ੈਸ਼ਨ ਜਜ ਦੇ ਸਪੁਰਦ ਕਰ ਦਿਤਾ ਜਦੋਂ ਮਾਧਵੀ ਨਾਥ ਜਸੌਰ ਪਹੁੰਚਿਆ ਉਸ ਵੇਲੇ ਗੁਬਿੰਦ ਲਾਲ ਜੇਲ੍ਹ ਵਿਚ ਸੀ।

ਉਹ ਗਵਾਹਾਂ ਦੇ ਨਾਂ ਥਾਂ ਦਾ ਪਤਾ ਲਾ ਕੇ ਉਹਨਾਂ ਦੇ ਕੋਲ ਗਿਆ ਅਰ ਬੋਲਿਆ-ਵੀਰ, ਮਜਿਸਟਰੇਟ ਦੇ ਸਾਮਨੇ ਜੋ ਕਿ ਸੋ ਕਿਹਾ,ਹੁਣ ਜੱਜ ਸਾਹਿਬ ਦੇ ਸਾਮਨੇ ਦੂਸਰੀ ਹੀ ਤਰਾਂ ਕਹਿਣਾਹੋਵੇਗਾ। ਕਹਿਣਾ ਇਹ ਹੋਵੇਗਾ ਕਿ ਅਸੀਂ ਕੁਛ ਨਹੀਂ ਜਾਣਦੇ। ਇਹ ਪੰਜਪੰਜ ਸੌ ਰੁਪਇਆ ਨਕਦ ਲਓ। ਅਸਾਮੀ ਦੇ ਬਰੀ ਹੋਣ ਤੇ ਪੰਜ ਪੰਜ ਸੋ ਹੋਰ ਦੇਵਾਂਗਾ।

ਗਵਾਹਾਂ ਨੇ ਕਿਹਾ-ਖਿਲਾਫ ਗਵਾਹੀ ਦੇਣ ਨਾਲ ਤੇ ਅਸੀਂ ਮਾਰੇ ਜਾਵਾਂਗੇ।
ਮਾਧਵੀ ਨਾਥ--ਕਿਸੇ ਗਲ ਦਾ ਡਰ ਨਹੀਂ। ਮੈਂ ਰੁਪਏ ਖਰਚ ਕਰਕੇ ਸਬੂਤ ਦੇਵਾਂਗਾ ਕਿ ਫਜ਼ਲ ਖਾਂ ਨੇ ਮਾਰ ਕੁਟ ਕੇ ਤੁਹਾਡੇ ਕੋਲੋਂ ਝੂਠੀ ਗਵਾਹੀ ਦਵਾਈ ਏ।
ਗਵਾਹਾਂ ਦੀਆਂ ਚੋਦਾਂ ਪੀੜੀਆਂ ਨੇ ਵੀ ਹਜ਼ਾਰ ਰੁਪਇਆ ਨਹੀਂ ਦੇਖਿਆ ਸੀ। ਉਸੇ ਵੇਲੇ ਉਹ ਰਾਜ਼ੀ ਹੋ ਗਏ।
ਸ਼ਿਸ਼ਨ ਜੱਜ ਕੋਲ ਮੁਕਦਮੇ ਦੀ ਸੁਣਵਾਈ ਦਾ ਦਿਨ ਆ ਪਹੁੰਚਾ। ਗੁਬਿੰਦ ਲਾਲ ਕਟਹਿਰੇ ਦੇ ਅੰਦਰ ਸੀ। ਪਹਿਲੇ ਗਵਾਹ ਨੇ ਆ ਕੇ ਗਲ ਕੀਤੀ। ਵਕੀਲ ਨੇ ਉਸ ਨੂੰ ਪੁਛਿਆ-ਤੂੰ ਇਸ ਗੁਬਿੰਦ ਲਾਲ ਅਥਵਾ ਚੂਨੀ ਲਾਲ ਨੂੰ ਜਾਣਦਾ ਹੈਂ ?
ਗਵਾਹ-ਕਹਿ ਨਹੀਂ ਸਕਦਾ, ਯਾਦ ਨਹੀਂ ਏ।

੧੫੭