ਪੰਨਾ:ਵਸੀਅਤ ਨਾਮਾ.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਕੀਲ-ਕਦੀ ਦੇਖਿਆ ਹੈ ?
ਗਵਾਹ-ਨਹੀਂ।
ਵਕੀਲ-ਰਾਣੀ ਨੂੰ ਪਛਾਣਦਾ ਹੈਂ ?
ਗਵਾਹ-ਕਿਹੜੀ ਰਾਣੀ ?
ਵਕੀਲ-ਜੇਹੜੀ ਪ੍ਰਸਾਦ ਪੁਰ ਦੀ ਕੋਠੀ ਵਿਚ ਰਹਿੰਦੀ ਸੀ।
ਗਵਾਹ-ਮੇਰੇ ਬਾਪ ਦਾਦੇ ਵੀ ਕਦੀ ਪ੍ਰਸਾਦ ਪੁਰ ਦੀ ਕੋਠੀ ਵਿਚ ਨਹੀਂ ਗਏ।
ਵਕੀਲ-ਰਾਣੀ ਕਿਸਤਰਾਂ ਮਰੀ ?
ਗਵਾਹ-ਸੁਣਦੇ ਹਾਂ ਆਤਮ ਹਤਿਆ ਕਰ ਲਈ।
ਵਕੀਲ-ਖੂਨ ਦੇ ਬਾਰੇ ਕੁਛ ਜਾਣਦਾ ਹੈਂਂ?
ਗਵਾਹ-ਕੁਛ ਨਹੀਂ।
ਤਦ ਵਕੀਲ ਨੇ ਮਜਿਸਟਰੇਟ ਦੇ ਸਾਮਨੇ ਦਿਤੇ ਹੋਏ ਗਵਾਹਾਂ ਦੇ ਬਿਆਨ ਪੜ ਕੇ ਸੁਨਾਏ ਅਰ ਪੁਛਿਆ-ਤੂੰ ਮਜਿਸਟਰੇਟ ਦੇ ਸਾਮਨੇ ਇਹ ਸਾਰੀਆਂ ਗਲਾਂ ਕਹੀਆਂ ਸਨ ?
ਗਵਾਹ-ਹਾਂ ਕਹੀਆਂ ਤੇ ਸਨ ।
ਵਕੀਲ-ਜਦ ਤੂੰ ਕੁਛ ਜਾਣਦਾ ਹੀ ਨਹੀਂ ਫਿਰ ਕਿਉਂ ਕਹੀਆਂ ਸਨ।
ਗਵਾਹ-ਫਜਲ ਖਾਂ ਦੇ ਡੰਡੇ ਦੀ ਮਾਰ ਨਾਲ ।
ਇਹ ਕਹਿ ਕੇ ਗਵਾਹ ਰੋ ਉਠਿਆ। ਦੋ ਚਾਰ ਦਿਨ ਪਹਿਲੇ ਭਰਾ ਨਾਲ ਖੇਤ ਦੇ ਬਾਰੇ ਮਾਰ ਕੁਟ ਕੀਤੀ ਸੀ, ਉਸ ਦੇ ਦਾਗ ਹੈ ਹੀ ਸਨ। ਰੋ ਕੇ ਉਨਾਂ ਦਾਗਾਂ ਨੂੰ ਫਜ਼ਲ ਖਾਂ ਦੀ ਮਾਰ ਦੇ ਦਾਗ ਕਹਿ ਕੇ ਜੱਜ ਸਾਹਿਬ ਨੂੰ ਦਿਖਾਏ।
ਤਦ ਵਕੀਲ ਨੇ ਦੂਸਰੇ ਗਵਾਹਾਂ ਨੂੰ ਬੁਲਾਇਆ। ਦੂਸਰੇ, ਗਵਾਹ ਨੇ ਵੀ ਇਸੇ ਤਰਾਂ ਕਿਹਾ। ਉਹ ਆਪਣੀ ਪਿਠ ਉਤੇ ਆਪ ਹੀ ਦਾਗ ਪਾ ਕੇ ਆਇਆ ਸੀ। ਹਜ਼ਾਰ ਰੁਪਇਆ ਲੈਣ ਲਈ ਸਭ

੧੫੮