ਪੰਨਾ:ਵਸੀਅਤ ਨਾਮਾ.pdf/158

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਛ ਕੀਤਾ ਜਾ ਸਕਦਾ ਹੈ। ਉਸਨੇ ਵੀ ਜਜ ਸਾਹਿਬ ਨੂੰ ਦਿਖਾਏ।

ਇਸੇ ਤਰਾਂ ਤੀਸਰਾ ਗਵਾਹ ਵੀ ਖਾਲੀ ਗਿਆ। ਕੋਈ ਸਬੁਤ ਨਾ ਮਿਲਣ ਤੇ ਜੱਜ ਨੇ ਮੁਲਜ਼ਮ ਨੂੰ ਬਰੀ ਕਰ ਦਿਤਾ। ਅਰ ਫਜ਼ਲ ਖਾਂ ਤੋਂ ਚਿੜ ਕੇ ਉਸ ਦੇ ਚਾਲ ਚਲਨ ਦਾ ਪਤਾ ਲੈਣ ਲਈ ਮਜਿਸਟਰੇਟ ਨੂੰ ਲਿਖਿਆ।

ਫੈਸਲੇ ਦੇ ਵੇਲੇ ਗਵਾਹਾਂ ਨੂੰ ਉਲਟਦੇ ਦੇਖ ਕੇ ਗੁਬਿੰਦ ਲਾਲ ਨੂੰ ਹੈਰਾਨੀ ਹੋਈ । ਪਿਛੋਂ ਜਦੋਂ ਭੀੜ ਵਿਚ ਮਾਧਵੀਨਾਥ ਨੂੰ ਦੇਖਿਆ ਤਦ ਸਾਰੀ ਗਲ ਸਮਝ ਵਿਚ ਆ ਗਈ । ਬਰੀ ਹੋਣ ਲਈ ਵੀ ਉਸ ਨੂੰ ਇਕ ਵਾਰ ਜੇਲ ਜਾਣਾਪਿਆ। ਉਥੇ ਜੇਲਰ ਨੂੰ ਪ੍ਰਵਾਨਾ ਮਿਲੇਗਾ। ਫਿਰ ਉਹ ਉਸ ਨੂੰ ਛਡੇਗਾ। ਗੁਬਿੰਦ ਲਾਲ ਵਾਪਸ ਜੇਲ੍ਹ ਵਿਚ ਆਇਆ ਤਾਂ ਮਾਧਵੀ ਨਾਥ ਨੇ ਉਸ ਦੇ ਕੰਨ ਵਿਚ ਕਿਹਾ-ਬਰੀ ਹੋ ਕੇ ਮੁਲਾਕਾਤ ਕਰੀਂ, ਮੈਂ ਫਲਾਣੀ ਜਗਾ ਰਹਿੰਦਾ ਹਾਂ।
ਪਰ ਜੇਲ੍ਹ ਚੋਂ ਨਿਕਲ ਕੇ ਗੁਬਿੰਦ ਲਾਲ ਮਾਧਵੀ ਨਾਥ ਕੋਲ ਨਹੀਂ ਗਿਆ। ਕਿਥੇ ਗਿਆ, ਕਿਸੇ ਨੂੰ ਪਤਾ ਨਹੀਂ । ਮਾਧਵੀ ਨਾਥ ਨੇ ਚਾਰ ਪੰਜ ਦਿਨ ਉਸ ਨੂੰ ਲਭਿਆ, ਪਰ ਕੋਈ ਪਤਾ ਨਾ ਲਗਾ।
ਅਖੀਰ ਸਿਧਾ ਹਰਿੰਦਰਾ ਪਿੰਡ ਚਲਾ ਆਇਆ।


੧੫੯