ਤਿਰਤਾਲੀਵਾਂ ਕਾਂਡ
ਮਾਧਵੀ ਨਾਥ ਨੇ ਆ ਕੇ ਰਜਨੀ ਨੂੰ ਖਬਰ ਦਿਤੀ ਕਿ ਗੁਬਿੰਦ ਲਾਲ ਬਰੀ ਹੋ ਗਿਆ ਹੈ, ਪਰ ਘਰ ਨਹੀਂ ਆਇਆ। ਕਿਥੇ ਚਲਾ ਗਿਆ ਹੈ ਕਿਸੇ ਨੂੰ ਪਤਾ ਨਹੀਂ ਹੈ। ਮਾਧਵੀ ਨਾਥ ਦੇ ਚਲੇ ਜਾਣ ਤੇ ਰਜਨੀ ਖੂਬ ਰੋਈ। ਕਿਉਂ ਰੋਈ, ਮੈਂ ਨਹੀਂ ਕਹਿ ਸਕਦਾ।
ਇਧਰ ਗੁਬਿੰਦ ਲਾਲ ਬਰੀ ਹੋ ਕੇ ਪ੍ਰਸਾਦ ਪੁਰ ਗਿਆ। ਦੇਖਿਆ ਪ੍ਰਸਾਦ ਪੁਰ ਦੇ ਘਰ ਵਿਚ ਕੁਛ ਵੀ ਨਹੀਂ, ਕੋਈ ਵੀ ਨਹੀਂ। ਜਾ ਕੇ ਸਨਿਆ ਕਿ ਘਰ ਵਿਚ ਜੋ ਚੀਜ਼ਾਂ ਸਨ ਉਨਾਂ ਨੂੰ ਪੰਜ ਚਾਰ ਆਦਮੀਆ ਕੇ ਲੁਟ ਕੇ ਲੈ ਗਏ ਹਨ। ਬਾਕੀ ਲਾਵਾਰਸ ਮਾਲ ਸਮਝ ਕੇ ਵੇਚ ਦਿਤਾ ਗਿਆ।ਖਾਲੀ ਮਕਾਨ ਖਲੋਤਾ ਹੈ। ਉਸਦੀਆਂ ਵੀ ਚੁਗਾਠਾਂ ਚੌਖਟੇ ਲੋਕੀ ਪੁਟ ਕੇ ਲੈ ਗਏ ਹਨ। ਪ੍ਰਸਾਦ ਪੁਰ ਦੇ ਬਜਾਰ ਵਿਚ ਦੋ ਤਿੰਨ ਦਿਨ ਰਹਿ ਕੇ ਗੁਬਿੰਦ ਲਾਲ ਮਕਾਨ ਦੀਆਂ ਬਾਕੀ ਇਟਾਂ ਲਕੜੀਆਂ ਇਕ ਆਦਮੀ ਕੋਲ ਮਿਟੀ ਦੇ ਭਾ ਵੇਚ ਕੇ ਕਲਕਤੇ ਚਲਾ ਗਿਆ।
ਕਲਕਤੇ ਗੁਪਤ ਰੂਪ ਨਾਲ ਮਾਮੂਲੀ ਹਾਲਤ ਵਿਚ ਦਿਨ ਗੁਜਾਰਨ ਲਗਾ। ਪ੍ਰਸਾਦ ਪੁਰ ਤੋਂ ਬਹੁਤ ਥੋੜੇ ਰੁਪਏ ਲਿਆਂਦੇ ਸਨ। ਉਹ ਸਾਰੇ ਇਕ ਸਾਲ ਵਿਚ ਹੀ ਖਤਮ ਹੋ ਗਏ। ਹੁਣ ਦਿਨ ਕਟਨ ਦੀ ਕੋਈ ਸੂਰਤ ਨਹੀਂ ਸੀ। ਤਦ ਛੇ ਸਾਲ ਬਾਦ ਗੁਬਿੰਦ ਲਾਲ ਨੇ ਸੋਚਿਆ ਰਜਨੀ ਨੂੰ ਇਕ ਚਿਠੀ ਲਿਖਾਂ।
ਕਾਗਜ਼, ਕਲਮ, ਦਵਾਤ ਲੈ ਕੇ ਗੁਬਿੰਦ ਲਾਲ ਰਜਨੀ ਨੂੰ ਚਿਠੀ ਲਿਖਣ ਬੈਠਾ। ਮੈਂ ਸਚ ਕਹਿੰਦਾ ਹਾਂ ਚਿਠੀ ਲਿਖਣੀ ਸ਼ੁਰੂ ਕਰਨ ਵੇਲੇ ਗੁਬਿੰਦ ਲਾਲ ਰੋ ਉਠਿਆ। ਰੋਂਦੇ ਰੋਂਦੇ ਮਨ ਵਿਚ
੧੩੦