ਸਮੱਗਰੀ 'ਤੇ ਜਾਓ

ਪੰਨਾ:ਵਸੀਅਤ ਨਾਮਾ.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੋਚਿਆ-ਕੀ ਪਤਾ ਹੈ ਅਜੇ ਤਕ ਰਜਨੀ ਜੀਊਂਦੀ ਹੈ ਕਿ ਨਹੀਂ । ਕਿਸ ਨੂੰ ਚਿਠੀ ਲਿਖਾਂ ? ਫਿਰ ਸੋਚਿਆ-ਇਕ ਵਾਰ ਲਿਖ ਕੇ ਦੇਖਣਾ ਚਾਹੀਦਾ ਏ, ਨਾ ਹੋਵੇਗੀ ਤਾਂ ਮੇਰੀ ਚਿਠੀ ਵਾਪਸ ਆ ਜਾਵੇਗੀ, ਜਿਸ ਨਾਲ ਪਤਾ ਲਗ ਜਾਵੇਗਾ ਕਿ ਰਜਨੀ ਜੀਊਂਦੀ ਹੈ ਕਿ ਨਹੀਂ।

ਇਹ ਕਹਿ ਨਹੀਂ ਸਕਦਾ ਕਿ ਕਿੱੱਨੀ ਡੇਰ ਤਕ ਗੁਬਿੰਦ ਲਾਲ ਸੋਚਦਾ ਰਿਹਾ ਕਿ ਰਜਨੀ ਨੂੰ ਕੀ ਲਿਖਾਂ। ਅੰਤ ਨਿਸਚੇ ਕੀਤਾ ਕਿ ਜਿਸ ਨੂੰ ਜਨਮ ਭਰ ਦੇ ਲਈ ਛਡ ਦਿਤਾ ਸੀ, ਉਸ ਨੂੰ ਉਸੇ ਨਾਂ ਨਾਲ ਸੰਬੋਧਨ ਕਰਕੇ ਲਿਖਣ ਵਿਚ ਕੀ ਹਾਨੀ ਹੈ ? ਗੁਬਿਦਲਾਲ ਨੇ ਲਿਖਿਆ-
ਰਜਨੀ! ਛੇ ਸਾਲ ਦੇ ਬਾਹਦ ਇਹ ਨੀਚ ਤੇਰੀ ਵਲ ਚਿਠੀ ਲਿਖ ਰਿਹਾ ਹੈ। ਜੀ ਚਾਹੇ ਤੇ ਪੜੀਂਂ,ਨਾ ਜੀ ਕਰੇ, ਤਾਂ ਬਿਨਾਂ ਪੜੇ ਹੀ ਪਾੜ ਕੇ ਸੁਟ ਦੇਵੀਂ।
ਮੇਰੀ ਜਿਸਤਰਾਂ ਦੀ ਹਾਲਤ ਹੋਈ ਹੈ, ਸ਼ਾਇਦ ਤੂੰ ਸਭ ਸੁਣੀ ਹੋਵੇਗੀ। ਜਦ ਮੈਂ ਕਹਾਂ ਕਿ ਮੈਨੂੰ ਮੇਰੇ ਕਰਮਾਂ ਦਾ ਫਲ ਮਿਲਿਆ ਹੈ ਤਾਂ ਤੈਨੂੰ ਯਾਦ ਹੋਵੇਗਾ ਕਿ ਮੈਂ ਤੇਰੇ ਹੀ ਮਨ ਦੀ ਗਲ ਕਹਿ ਰਿਹਾ ਹਾਂ। ਕਿਉਂਕਿ, ਅਜ ਮੈਂ ਤੇਰੇ ਸਾਮਨੇ ਭਿਖਾਰੀ ਹਾਂ।
ਮੇਰੇ ਕੋਲ ਇਸ ਸਮੇਂ ਕੁਛ ਨਹੀਂ ਹੈ। ਤਿੰਨ ਸਾਲ ਭੀਖ ਮੰਗ ਕੇ ਲੰਘਾਏ ਹਨ । ਤੀਰਥ ਸਥਾਨ ਤੇ ਰਹਿੰਦਾ ਸੀ, ਤੀਰਥਾਂ ਤੇ ਭੀਖ ਮਿਲ ਜਾਂਦੀ ਹੈ । ਏਥੇ ਭੀਖ ਨਹੀਂ ਮਿਲਦੀ। ਏਸੇ ਲਈ ਦਾਨੇ ਦਾਨੇ ਬਿਨਾਂ ਮਰ ਰਿਹਾ ਹਾਂ।
ਮੇਰੇ ਜਾਣ ਲਈ ਇਕ ਜਗਾ ਸੀ-ਕਾਂਸ਼ੀ ਵਿਚ ਮਾਤਾ ਦੀ ਗੋਦ। ਤੂੰ ਜਾਣਦੀ ਹੈਂ ਕਿ ਮਾਤਾ ਜੀ ਦਾ ਭੀ ਕਾਂਸ਼ੀ ਵਿਚ ਦਿਹਾਂਤ ਹੋ ਗਿਆ। ਹੁਣ ਮੇਰੇ ਲਈ ਕੋਈ ਜਗਾ ਨਹੀਂ ਖਾਣ ਲਈ ਅੰਨ ਨਹੀਂ।

੧੬੧