ਪੰਨਾ:ਵਸੀਅਤ ਨਾਮਾ.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਿਠੀ ਗੁਬਿੰਦ ਲਾਲ ਨੂੰ ਮਿਲੀ। ਕਿੱੱਨੀ ਭਿਆਨਕ ਚਿਠੀ ਹੈ। ਜਰਾ ਵੀ ਮੁਲਾਮੀਅਤ ਨਹੀਂ। ਗੁਬਿੰਦ ਲਾਲ ਨੇ ਲਿਖਿਆ ਸੀ-ਛੇ ਸਾਲ ਦੇ ਬਾਹਦ ਚਿਠੀ ਲਿਖ ਰਿਹਾ ਹਾਂ। ਪਰ ਰਜਨੀ ਦੀ ਚਿਠੀ ਵਿਚ ਕੋਈ ਇਸ ਤਰਾਂ ਦੀ ਗਲ ਨਹੀਂ ਸੀ । ਉਹੋ ਰਜਨੀ ਹੈ ! ਚਿਠੀ ਪੜ ਕੇ ਗੁਬਿੰਦ ਲਾਲ ਨੇ ਉਤਰ ਲਿਖਿਆ-
ਮੈਂ ਹਰਿੰਦਰਾ ਪਿੰਡ ਨਹੀਂ ਆਵਾਂਗਾ । ਜਿੱੱਨੇ ਵਿਚ ਮੈਂ ਇਥੇ ਆਪਣਾ ਗੁਜਾਰਾ ਕਰ ਸਕਾਂ ਉਸ ਹਿਸਾਬ ਨੂੰ ਮਹੀਨੇ ਦੇ ਮਹੀਨੇ ਭਿਖਸ਼ਾ ਭੇਜ ਛਡਿਆ ਕਰ ।
ਰਜਨੀ ਨੇ ਜਵਾਬ ਲਿਖਿਆ-
ਹਰ ਮਹੀਨੇ ਪੰਜ ਸੌ ਰੁਪਏ ਭੇਜਾਂਗੀ । ਹੋਰ ਜਿਆਦਾ ਵੀ ਭੇਜ ਸਕਦੀ ਹਾਂ, ਪਰ ਜਿਆਦਾ ਭੇਜਨ ਨਾਲ ਤੁਹਾਡੇ ਫਜੂਲ ਖਰਚ ਹੋਣ ਦਾ ਡਰ ਹੈ । ਮੇਰੀ ਇਕ ਹੋਰ ਬੇਨਤੀ ਹੈ। ਹਰ ਸਾਲ ਜਿੱੱਨੇ ਰੁਪਏ ਜਮਾਂ ਹੋ ਰਹਿਣ ਉਹਨਾਂ ਨੂੰ ਇਥੇ ਆ ਕੇ ਖਰਚ ਕਰਨ ਵਿਚ ਹੀ ਚੰਗਾ ਹੈ । ਮੇਰੇ ਲਈ ਦੇਸ਼ਤਿਆਗ ਨਾ ਕਰੋ। ਕਿਉਂਕਿ ਮੇਰੇ ਦਿਨ ਪੂਰੇ ਹੋ ਚੁਕੇ ਹਨ।
ਗੁਬਿੰਦ ਲਾਲ ਕਲਕਤੇ ਹੀ ਰਿਹਾ। ਦੋਵਾਂ ਨੇ ਸਮਝਿਆ ਇਹੋ ਈ ਚੰਗਾ ਏ।


੧੩੪