ਪੰਨਾ:ਵਸੀਅਤ ਨਾਮਾ.pdf/166

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੜੇ ਕਸ਼ਟ ਨਾਲ ਉਸ ਬਾਰੀ ਨੂੰ ਖੋਲ ਕੇ ਛਾਇਆ ਨੇ ਕਿਹਾ-ਏਥੇ ਤੇ ਕੋਈ ਫੁਲਵਾੜੀ ਨਹੀਂ ਏ। ਕੇਵਲ ਘਾਹ ਛਾਹ ਈ ਉਗਿਆ ਹੋਇਆ ਏ, ਕਿਤੇ ਕਿਤੇ ਇਕ ਦੋ ਸੁਕੇ ਦਰਖਤ ਹਨ । ਉਹਨਾਂ ਨੂੰ ਵੀ ਫੁਲ ਪਤੇ ਕੁਛ ਨਹੀਂ ਹਨ।
ਰਜਨੀ-ਸਤ ਸਾਲ ਹੋਏ ਏਥੇ ਇਕ ਫੁਲਵਾੜੀ ਸੀ। ਹੁਣ ਬੇਮੁਰੰਮਤ ਹੋ ਗਈ ਹੈ । ਮੈਂ ਇਹਨੂੰ ਸਤ ਸਾਲ ਤੋਂ ਦੇਖਿਆ ਤਕ ਨਹੀਂ।
ਬਹੁਤ ਡੇਰ ਤਕ ਰਜਨੀ ਚੁਪ ਰਹੀ। ਉਸ ਦੇ ਪਿਛੋਂ ਬੋਲੀ-ਭੈਣ, ਕਿਤਿਉਂ ਵੀ ਹੋਵੇ ਮੇਰੇ ਲਈ ਫੁਲ ਲਿਆ ਦੇ। ਦੇਖਦੀ ਨਹੀਂ ਹੈ, ਅਜ ਫੇਰ ਮੇਰੀ ਸੁਹਾਗ ਰਾਤ ਏ ।
ਛਾਇਆ ਦੀ ਆਗਿਆ ਪਾ ਕੇ ਦਾਸ ਦਾਸੀਆਂ ਬਹੁਤ ਸਾਰੇ ਫੁਲ ਲੈ ਆਈਆਂ ।
ਰਜਨੀ ਨੇ ਕਿਹਾ-ਫੁਲਾਂ ਨੂੰ ਮੇਰੇ ਵਡੌਣੇ ਉਤੇ ਖਲੇਰ ਦਿਉ । ਅਜ ਮੇਰੀ ਸੁਹਾਗ ਰਾਤ ਏ ।
ਛਾਇਆ ਨੇ ਉਸ ਤਰਾਂ ਹੀ ਕੀਤਾ। ਤਦ ਰਜਨੀ ਦੀਆਂ ਅਖਾਂ ਵਿਚ ਅਥਰੂਆਂ ਦੀ ਲੜੀ ਪਰੋਤੀ ਗਈ।ਛਾਇਆ ਬੋਲੀ-ਭੈਣ ਰੋ ਕਿਉਂ ਰਹੀ ਹੈਂ ?
ਰਜਨੀ-ਮਨ ਦਾ ਇਕ ਬੜਾ ਦੁਖ ਨਹੀਂ ਗਿਆ। ਜਿਸ ਦਿਨ ਉਹ ਮੈਨੂੰ ਛੱਡ ਕੇ ਕਾਂਸ਼ੀ ਚਲੇ ਸੀ, ਉਸੇ ਦਿਨ ਰੋਂਦੇ ਮੈਂ ਭਗਵਾਨ ਕੋਲੋਂ ਭਿਖਸ਼ਾ ਮੰਗੀ ਸੀ ਕਿ ਇਕ ਦਿਨ ਉਹਨਾਂ ਨਾਲ ਫੇਰ ਮੁਲਾਕਾਤ ਹੋਵੇ । ਹੰਕਾਰ ਨਾਲ ਕਿਹਾ ਸੀ ਕਿ ਜਦ ਮੈਂ ਸਤੀ ਹਾਂ ਤਾਂ ਤੁਹਾਡੇ ਨਾਲ ਇਕ ਦਿਨ ਜਰੂਰ ਮੁਲਾਕਾਤ ਹੋਵੇਗੀ। ਪਰ ਉਹਨਾਂ ਨਾਲ ਮੁਲਾਕਾਤ ਨਹੀਂ ਹੋਈ। ਭੈਣ, ਅਜ ਮਰਨ ਵੇਲੇ ਜੇ ਇਕ ਵਾਰ ਉਹਨਾਂ ਨੂੰ ਦੇਖਲੈਂਦੀ ਤਾਂ ਇਕ ਦਿਨ ਵਿਚ ਹੀ ਸਤਾਂ ਸਾਲਾਂ ਦੇ ਦੁਖ ਭੁਲ ਜਾਂਦੀ ।
ਛਾਇਆ ਨੇ ਕਿਹਾ-ਦੇਖੇਂਗੀ ?
ਰਜਨੀ ਚੌਂਂਕ ਉਠੀ। ਬੋਲੀ-ਕਿਸਦੀ ਗਲ ਕਹਿ ਰਹੀ ਹੈਂ ?

੧੬੭