ਪੰਨਾ:ਵਸੀਅਤ ਨਾਮਾ.pdf/17

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਸ਼ੱਕ ਤੇ ਜ਼ਰੂਰ ਕਰੇਗਾ ਪਰ ਤੂੰ ਸਰਕਾਰੀ ਕਲਮ ਦਵਾਤ ਨੂੰ ਦੋ ਖੋਟੀਆਂ ਖਰੀਆਂ ਸੁਣਾ ਦਈਂ, ਇਸ ਨਾਲ ਲੋਕਾਂ ਦਾ ਸ਼ੱਕ ਹੈ ਹੋ ਜਾਏਗਾ।"

ਬ੍ਰਹਮਾ ਨੰਦ-"ਖਾਲੀ ਕਲਮ ਦਵਾਤ ਨੂੰ ਹੀ ਕਿਉਂ, ਜੇ ਕਹੋ ਤਾਂ ਸਰਕਾਰ ਨੂੰ ਵੀ ਦੋ ਚਾਰ ਉਲਟੀਆਂ ਸਿਧੀਆਂ ਸੁਨਾ ਸਕਦਾਹਾਂ।"

ਹਰ ਲਾਲ-"ਇਸਦੀ ਜਰੂਰਤ ਨਹੀਂ, ਇਸ ਵੇਲੇ ਅਸਲ ਕੰਮ ਨੂੰ ਹੀ ਕਰੋ।" ਫਿਰ ਹਰ ਲਾਲ ਨੇ ਬ੍ਰਹਮਾ ਨੰਦ ਨੂੰ ਦੋ ਜੈਨਰਲ ਪੇਪਰ ਲਿਆ ਕੇ ਦਿਤੇ।

ਬ੍ਰਹਮਾ ਨੰਦ-"ਇਹ ਤੇ ਸਰਕਾਰੀ ਕਾਗਜ਼ ਹੈ।"

"ਸਰਕਾਰੀ ਨਹੀਂ, ਵਕੀਲਾਂ ਦੇ ਘਰ ਵਿਚ ਇਹਨਾਂ ਤੇ ਹੀ ਲਿਖਾ ਪੜ੍ਹੀ ਹੁੰਦੀ ਹੈ। ਮੈਂ ਜਾਣਦਾ ਹਾਂ ਮਾਲਕ ਨੇ ਏਸੇ ਕਾਗਜ਼ ਤੇ ਵਸੀਅਤ ਨਾਮਾ ਲਿਖ ਰਖਿਆ ਹੈ। ਅਰ ਏਸੇ ਲਈ ਮੈਂ ਇਹ ਕਾਗਜ਼ ਲਿਆਇਆ ਹਾਂ। ਜੋ ਕੁਛ ਮੈਂ ਕਹਿੰਦਾ ਹਾਂ ਇਸ ਕਲਮ ਦਵਾਤ ਨਾਲ ਲਿਖੋ।"

ਬ੍ਰਹਮਾ ਨੰਦ ਨੇ ਲਿਖਣਾ ਸ਼ੁਰੂ ਕੀਤਾ। ਹਰ ਲਾਲ ਨੇ ਇਕ ਵਸੀਅਤ ਨਾਮਾ ਲਿਖਵਾ ਦਿਤਾ ਜਿਸਦਾ ਮਜ਼ਮੂਨ ਇਹ ਸੀ-ਕ੍ਰਿਸ਼ਨ ਕਾਂਤ ਦੇ ਮਰਨ ਤੇ ਓਹਦੀ ਜਾਇਦਾਦ ਦੀ ਵੰਡ ਇਸ ਪ੍ਰਕਾਰ ਹੋਵੇਗੀ। ਵਿਨੋਦ ਲਾਲ ਨੂੰ ਤਿੰਨ ਆਨੇ, ਗੁਬਿੰਦ ਲਾਲ ਨੂੰ ਇਕ ਪੈਸਾ, ਇਸਤ੍ਰੀ ਨੂੰ ਇਕ ਪੈਸਾ, ਸ਼ੀਲ ਵੰਤੀ ਨੂੰ ਇਕ ਪੈਸਾ, ਹਰ ਲਾਲ ਦੇ ਪੁਤਰ ਨੂੰ ਇਕ ਪੈਸਾ ਅਰ ਹਰ ਲਾਲ ਨੂੰ ਬਾਕੀ ਬਾਰਾਂ ਆਨੇ ਮਿਲਣਗੇ।

ਲਿਖਣਾ ਖਤਮ ਕਰਕੇ ਬ੍ਰਹਮਾ ਨੰਦ ਨੇ ਕਿਹਾ-'ਵਸੀਅਤ ਨਾਮਾ 'ਤੇ ਲਿਖਿਆ ਜਾ ਚੁਕਿਆ, ਪਰ ਇਸ ਤੇ ਦਸਤਖਤ ਕੋਣ ਕਰੇਗਾ?"

"ਮੈਂ ਕਰਾਂਗਾ," ਤੇ ਇਹ ਕਹਿ ਹਰ ਲਾਲ ਨੇ ਕ੍ਰਿਸ਼ਨ ਕਾਂਤ ਤੇ ਚਾਰ ਹੋਰ ਗਵਾਹਾਂ ਦੇ ਦਸਤਖਤ ਬਣਾ ਦਿਤੇ।

੧੬