ਪੰਨਾ:ਵਸੀਅਤ ਨਾਮਾ.pdf/171

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਜ ਹੋ ਗਈ। ਫਿਰਦਾ ਫਿਰਦਾ ਗੁਬਿੰਦ ਲਾਲ ਥਕ ਗਿਆ ।

ਉਸ ਜਗ੍ਹਾ ਤੋਂ ਗੁਬਿੰਦ ਲਾਲ ਬਿਨਾਂ ਕਿਸੇ ਨਾਲ ਗਲ ਬਾਤ ਕੀਤਿਆਂ ਬਾਰੂਨੀ ਤਲਾ ਦੇ ਕੰਢੇ ਆਇਆ। ਦੁਪਹਿਰ ਹੋ ਗਈ ਸੀ। ਤੇਜ ਧੁਪ ਨਾਲ ਬਾਰੂਨੀ ਤਲਾ ਦਾ ਮੈਲਾ ਜਲ ਖੋਲ ਰਿਹਾ ਸੀ। ਬਹੁਤ ਸਾਰੇ ਇਸਤਰੀ ਪੁਰਸ਼ ਉਥੇ ਨਹਾ ਰਹੇ ਸਨ, ਮੁੰਡੇ ਤਰ ਰਹੇ ਸਨ। ਗੁਬਿੰਦ ਲਾਲ ਨੂੰ ਲੋਕਾਂ ਦੀ ਭੀੜ ਚੰਗੀ ਨ ਲਗੀ । ਉਹ ਉਥੋਂ ਆਪਣੀ ਫੁਲਵਾੜੀ ਦੇ ਪੁਸ਼ਪ ਮੰਡਪ ਵਲ ਤੁਰ ਪਿਆ । ਉਥੇ ਜਾ ਕੇ ਦੇਖਿਆ ਪਾਸ ਦੀਆਂ ਕਿਆਰੀਆਂ ਟੁਟ ਗਈਆਂ ਹਨ, ਸੁੰਦਰ ਲੋਹੇ ਦੇ ਫਾਟਕ ਦੀ ਜਗਾ ਵਾਂਸ ਦਾ ਘੇਰਾ ਦਿਤਾ ਹੋਇਆ ਹੈ। ਰਜਨੀ ਬੜੀ ਮੇਹਨਤ ਨਾਲ ਗੁਬਿੰਦ ਲਾਲ ਲਈ ਆਪਣੀ ਸਾਰੀ ਜਾਇਦਾਦ ਦੀ ਦੇਖਭਾਲ ਕਰਦਾ ਸੀ। ਪਰ ਇਸ ਫੁਲਵਾੜੀ ਲਈ ਉਸਨੇ ਜਰਾ ਜਿੰਨਾ ਵੀ ਯਤਨ ਨਹੀਂ ਸੀ ਕੀਤਾ। ਇਕ ਛਾਇਆ ਨੇ ਇਸ ਫੁਲਵਾੜੀ ਦੀ ਗਲ ਕੀਤੀ ਸੀ । ਰਜਨੀ ਨੇ ਕਿਹਾ-ਹੁਣ ਮੈਂ ਯਮ ਦੇ ਘਰ ਚਲੀ ਹਾਂ, ਅਗ ਲਗੇ ਮੇਰੇ ਉਸ ਪੁਸ਼ਪ ਮੰਡਪ ਨੂੰ ।

ਗੁਬਿੰਦ ਲਾਲ ਨੇ ਦੇਖਿਆ ਫਾਟਕ ਟਟ ਗਿਆ ਏ, ਕਿਆਰੀਆਂ ਡਿਗ ਪਈਆਂ ਨੇ । ਫੁਲਵਾੜੀ ਦੇ ਅੰਦਰ ਜਾ ਕੇ ਦੇਖਿਆ ਫੁਲ ਕਿਸੇ ਵੀ ਬੂਟੇ ਤੇ ਨਹੀਂ ਏ । ਕੇਵਲ ਧਧੁਰੇ, ਬਨ ਬੇਰ ਆਦਿ ਨਾਲ ਸਾਰੀ ਫੁਲਵਾੜੀ ਭਰ ਗਈ ਹੈ । ਲਤਾ ਮੰਡਪ ਟੁਟ ਕੇ ਡਿਗ ਪਿਆ ਹੈ । ਪਥਰ ਦੀਆਂ ਮੂਰਤਾਂ ਡਿਗ ਕੇ ਟੁਕੜੇ ਟੁਕੜੇ ਹੋ ਗਈਆਂਂ ਹਨ। ਕੋਈ ਕੋਈ ਟੁਟੀ ਫੁਟੀ ਹਾਲਤ ਵਿਚ ਖਲੋਤੀ ਵੀ ਹੋਈ ਏ।

ਇਕ ਟੁਟੀ ਹੋਈ ਮੂਰਤੀ ਦੇ ਥਲੇ ਗੁਬਿੰਦ ਲਾਲ ਬੈਠ ਗਿਆ। ਦੁਪਹਿਰ ਹੋ ਗਈ ਸੀ ਤਾਂ ਵੀ ਗੁਬਿੰਦ ਲਾਲ ਉਥੇ ਹੀ ਬੈਠਾ ਰਿਹਾ। ਧੁਪ ਦੀ ਤੇਜੀ ਨਾਲ ਮਥੇ ਤੇ ਪਸੀਨਾ ਆ ਗਿਆ। ਪਰ ਉਸ ਨੂੰ ਕੁਛ ਪਤਾ ਨਹੀਂ ਸੀ । ਰਾਤ ਦਾ ਉਹ ਰਾਣੀ ਤੇ ਰਜਨੀ ਦੀ ਚਿੰਤਾ ਕਰਨ ਡਿਹਾ ਹੋਇਆ ਸੀ। ਇਕ ਵਾਰ ਰਜਨੀ ਦੀ ਫਿਰ ਰਾਣੀ ਦੀ, ਫਿਰ ਰਾਣੀ ਦੀ, ਫਿਰ ਰਜਨੀ ਦੀ, ਇਸੇ ਤਰਾਂ ਘੜੀ ਘੜੀ

੧੭੨