ਪੰਨਾ:ਵਸੀਅਤ ਨਾਮਾ.pdf/173

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਬਿੰਦ ਲਾਲ ਨੇ ਪੁਛਿਆ-ਏਸੇ ਜਗ੍ਹਾ, ਏਸੇ ਵੇਲੇ ਕੀ ਹੋਇਆ ਰਾਣੀ ?
ਉਸ ਨੇ ਸੁਣਿਆ ਰਾਣੀ ਕਹਿ ਰਹੀ ਏ-ਏਸੇ ਜਗ੍ਹਾ ਏਸੇ ਵੇਲੇ ਮੈਂ ਡੁਬ ਗਈ ਸੀ।
ਆਪਣੇ ਹੀ ਮਨ ਵਿਚ ਪੈਦਾ ਹੋਈ ਇਹ ਗਲ ਸੁਣ ਕੇ ਗੁਬਿੰਦ ਲਾਲ ਨੇ ਪੁਛਿਆ-ਤੇ ਮੈਂ ਵੀ ਡੁਬਾਂ ?
ਉਤਰ ਸੁਣਿਆ-ਹਾਂ ਆ ਜਾਉ। ਸਵਰਗ ਵਿਚ ਬੈਠੀ ਰਜਨੀ ਸਾਡਾ ਦੋਵਾਂ ਦਾ ਉਧਾਰ ਕਰੇਗੀ। ਪਾਸਚਿਤ ਕਰੋ, ਮਰੋ ।
ਗੁਬਿੰਦ ਲਾਲ ਨੇ ਅਖਾਂ ਮੀਟੀਆਂ। ਉਸ ਦਾ ਸਰੀਰ ਭਾਰਾ ਹੋ ਗਿਆ । ਉਹ ਥਕ ਗਿਆ ਸੀ, ਬੇਹੋਸ਼ ਹੋ ਕੇ ਪੌੜੀ ਤੇ ਡਿਗ ਪਿਆ। ਬੇਹੋਸ਼ੀ ਵਿਚ ਹਿਰਦੇ ਦੀਆਂ ਅਖਾਂ ਨਾਲ ਉਸ ਨੇ ਦੇਖਿਆ ਰਾਣੀ ਦਾ ਮੂਰਤ ਹਨੇਰੇ ਵਿਚ ਮਿਲ ਗਈ । ਤਦ ਚਾਰੇ ਦਿਸ਼ਾਵਾਂ ਨੂੰ ਰੋਸ਼ਨ ਕਰਦੀ ਹੋਈ ਰਜਨੀ ਦੀ ਮੂਰਤ ਸਾਮਨੇ ਆ ਖੜੀ ਹੋਈ ।
ਰਜਨੀ ਦੀ ਮੂਰਤ ਨੇ ਕਿਹਾ-ਕਿਉਂ ਮਰੋਗੇ ? ਮਰੋ ਨਹੀਂ। ਮੈਂ ਮਰ ਗਈ ਹਾਂ ਇਸ ਲਈ ਮਰਨਾ ਚਾਹੁੰਦੇ ਹੋ ? ਮੇਰੇ ਨਾਲੋਂ ਵੀ ਕੋਈ ਪਿਆਰਾ ਹੈ ਬਚਨ ਤੇ ਉਸ ਨੂੰ ਪਾਵੋਗੇ ।
ਗੁਬਿੰਦ ਲਾਲ ਰਾਤ ਭਰ ਬੇਹੋਸ਼ ਪਿਆ ਰਿਹਾ। ਸਵੇਰੇ ਪਤਾ ਕਰਕੇ ਉਸ ਦੇ ਆਦਮੀ ਉਸ ਨੂੰ ਘਰ ਲੈ ਗਏ । ਗੁਬਿੰਦ ਲਾਲ ਦੀ ਹਾਲਤ ਦੇਖ ਕੇ ਮਾਧਵੀ ਨਾਥ ਦਾ ਵੀ ਦਿਲ ਪਸੀਜ ਗਿਆ । ਸਾਰਿਆਂ ਮਿਲ ਕੇ ਉਸ ਦੀ ਦਵਾ ਕਰਾਈ । ਦੋ ਤਿੰਨ ਮਹੀਨਿਆਂ ਪਿਛੋਂ ਗੁਬਿੰਦ ਲਾਲ ਤਕੜਾ ਹੋਇਆ।
ਸਾਰੇ ਆਸ਼ਾ ਕਰਦੇ ਸਨ ਕਿ ਉਹ ਘਰ ਰਹੇਗਾ।ਪ੍ਰੰਤੂ ਗੁਬਿੰਦ ਲਾਲ ਨੇ ਇਦਾਂ ਨ ਕੀਤਾ । ਇਕ ਰਾਤ ਉਹ ਕਿਸੇ ਨੂੰ ਕੁਛ ਕਹੇ ਸੁਣੇ ਬਿਨਾਂ ਹੀ ਕਿਤੇ ਚਲਾ ਗਿਆ। ਫਿਰ ਕਿਸੇ ਨੂੰ ਉਸਦੀ ਖਬਰ ਨ ਮਿਲੀ।
ਸਤ ਸਾਲ ਲੰਘ ਜਾਣ ਤੇ ਉਸਦਾ ਸਰਾਧ ਹੋਇਆ।


੧੭੪