ਪੰਨਾ:ਵਸੀਅਤ ਨਾਮਾ.pdf/18

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਬ੍ਰਹਮਾ ਨੰਦ ਨੇ ਕਿਹਾ, "ਇਹ ਤੇ ਜਾਲੀ ਵਸੀਅਤ ਨਾਮਾ ਹੋਇਆ।"

"ਇਹੋ ਤੇ ਅਸਲੀ ਵਸੀਅਤ ਨਾਮਾ ਹੈ, ਜੋ ਸ਼ਾਮ ਨੂੰ ਲਿਖੋ ਗੇ ਉਹ ਜਾਲੀ ਹੋਵੇਗਾ।"

"ਉਹ ਕਿਸਤਰਾਂ ?"

"ਜਦੋਂ ਵਸੀਅਤ ਨਾਮਾ ਲਿਖਣ ਜਾਓ," ਹਰ ਲਾਲ ਨੇ ਸਮਝਾਉਣਾ ਸ਼ੁਰੂ ਕੀਤਾ, "ਤਾਂ ਇਸ ਵਸੀਅਤ ਨਾਮੇ ਨੂੰ ਆਪਣੀ ਕਮੀਜ਼ ਦੇ ਖੀਸੇ ਵਿਚ ਲੁਕਾ ਕੇ ਲੈ ਜਾਣਾ। ਉਥੇ ਜਾ ਕੇ ਏਸੇ ਕਲਮ ਦਵਾਤ ਨਾਲ ਜਿਸਤਰਾਂ ਉਹ ਕਹਿਣ ਵਸੀਅਤ ਨਾਮਾ ਲਿਖਣਾ। ਕਲਮ ਦਵਾਤ ਇਕੋ ਹੋਵੇਗੀ, ਇਸ ਲਈ ਦੋਵੇਂ ਵਸੀਅਤ ਨਾਮੇ ਦੇਖਣ ਵਿਚ ਇਕੋ ਦਿਸਨ ਗੇ। ਵਸੀਅਤ ਨਾਮੇ ਨੂੰ ਪੜ ਕੇ ਸੁਨੋਣ ਅਤੇ ਦਸਤਖਤ ਹੋ ਜਾਣ ਤੇ ਤੁਸੀਂ ਆਪਣੇ ਦਸਤਖਤ ਕਰਨ ਲਈ ਉਹ ਲੈ ਲੈਣਾ। ਤੁਸੀਂ ਦਸਤਖਤ ਕਰਦੇ ਕਰਦੇ ਸਾਰਿਆਂ ਦੀ ਅਖ ਬਚਾ ਕੇ ਦੋਵਾਂ ਅਤੇ ਨਾਮਿਆਂ ਨੂੰ ਅਦਲ ਬਦਲ ਕਰ ਦੇਣਾ, ਇਸਨੂੰ ਮਾਲਕ ਦੇ ਹੱਥ ਫੜਾ ਦੇਣਾਂ ਤੇ ਉਹਨਾਂ ਵਾਲਾ ਮੈਨੂੰ ਲਿਆ ਦੇਣਾ।"

ਬ੍ਰਹਮਾ ਨੰਦ ਕੁਛ ਸੋਚਨ ਦੇ ਪਿਛੋਂ ਬੋਲਿਆ, "ਕਹਿਣ ਨਾਲ ਕੀ ਹੋਏਗਾ, ਚੰਗਾ ਖੇਲ ਖੇਲ ਰਹੇ ਹੋ।"

ਹਰ ਲਾਲ-"ਕੀ ਸੋਚ ਰਹੇ ਹੋ?"

"ਕਹਿਣ ਦੀ ਇਛਿਆ ਹੁੰਦੀ ਹੈ ਪਰ ਡਰਦਾ ਹਾਂ, ਤੁਸੀਂ ਆਪਣਾ ਰੁਪਿਆ ਲੈ ਲਉ, ਮੈਂ ਇਸਤਰਾਂ ਦੀ ਜਾਲ ਸਾਜ਼ੀ ਨਹੀਂ ਕਰਾਂਗਾ।"

"ਲਿਆਓ ਦਿਓ" ਕਹਿਕੇ ਹਰ ਲਾਲ ਨੇ ਹਥ ਅਗੇ ਕਰ ਦਿਤਾ। ਬ੍ਰਹਮਾ ਨੰਦ ਨੇ ਨੋਟ ਵਾਪਸ ਕਰ ਦਿਤੇ। ਨੋਟ ਲੈ ਕੇ ਹਰ ਲਾਲ ਜਾ ਰਿਹਾ ਸੀ ਕਿ ਬਹਮਾ ਨੰਦ ਨੇ ਉਸਨੂੰ ਬੁਲਾ ਕੇ ਕਿਹਾ- "ਕਿਉਂ ਭਾਈ ਜਾ ਰਿਹਾ ਹੈ?"

੧੭