ਸਮੱਗਰੀ 'ਤੇ ਜਾਓ

ਪੰਨਾ:ਵਸੀਅਤ ਨਾਮਾ.pdf/19

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

"ਨਹੀਂ, " ਕਹਿਕੇ ਹਰ ਲਾਲ ਮੁੜ ਆਇਆ ।

ਬ੍ਰਹਮਾ ਨੰਦ-"ਅਜੇ ਤੇ ਤੁਸੀਂ ਪੰਜ ਸੌ ਰੁਪਏ ਦਿਤੇ ਹਨ, ਕੁਛ ਹੋਰ ਵੀ ਦੇਵੋਗੇ?"

ਹਰ ਲਾਲ-"ਜੇਕਰ ਮੈਨੂੰ ਉਹ ਵਸੀਅਤ ਨਾਮਾ ਲਿਆ ਕੇ ਦੇ ਦਿਉ ਤਾਂ ਪੰਜ ਸੌ ਰੁਪਿਆ ਹੋਰ ਦੇਵਾਂਗਾ?"

ਬ੍ਰਹਮਾ ਨੰਦ-"ਬਹੁਤ ਰੁਪਿਆਂ ਦਾ ਲਾਲਚ ਛਡਿਆ ਵੀ ਨਹੀਂ ਜਾਂਦਾ।"

ਹਰ ਲਾਲ-"ਇਸ ਦਾ ਮਤਲਬ ਹੈ ਕਿ ਤੂੰ ਰਾਜ਼ੀ ਹੈਂ?"

ਬ੍ਰਹਮਾ ਨੰਦ-"ਰਾਜ਼ੀ ਨ ਹੋਵਾਂ ਤਾਂ ਕੀ ਕਰਾਂ? ਲੇਕਨ ਵਸੀਅਤ ਨਾਮਿਆਂ ਨੂੰ ਇਸਤਰਾਂ ਅਦਲ ਬਦਲ ਕਰਾਂਗਾ, ਜੋ ਕਿਸੇ ਨੇ ਵੇਖ ਲਿਆ, ਫੇਰ?"

ਹਰ ਲਾਲ-"ਕਿਸਤਰਾਂ ਕੋਈ ਦੇਖ ਲਵੇਗਾ? ਦੇਖੋ ਮੈਂ ਤੇਰੇ ਸਾਹਮਣੇ ਵਸੀਅਤ ਨਾਮਿਆਂ ਨੂੰ ਬਦਲਦਾ ਹਾਂ, ਤੈਨੂੰ ਕੁਛ ਵੀ ਪਤਾ ਨਹੀਂ ਲਗੇਗਾ।"

ਹਰ ਲਾਲ ਹੋਰ ਕਿਸੇ ਵਿਦਿਆ ਵਿਚ ਨਿਪੁੰਨ ਸੀ ਯਾਂ ਨਹੀਂ, ਪਰ ਹਥ ਦੀ ਸਫਾਈ ਦਿਖਾਣ ਵਿਚ ਉਹ ਬਹੁਤ ਕਾਮਯਾਬ ਸੀ। ਵਸੀਅਤ ਨਾਮਾ ਉਸ ਨੇ ਜੇਬ ਵਿਚ ਰਖਿਆ ਤੇ ਕਲਮ ਦਵਾਤਾਂ ਲੈ ਕੇ ਲਿਖਣ ਦਾ ਸਾਂਗ ਕੀਤਾ। ਏਨੇ ਵਿਚ ਖੀਸੇ ਦਾ ਕਾਗਜ਼ ਹਥ ਵਿਚ ਅਰ ਹਥ ਦਾ ਖੀਸੇ ਵਿਚ ਕਿਸਤਰਾਂ ਚਲਾ ਗਿਆ ਇਹ ਬ੍ਰਹਮਾ ਨੰਦ ਨਾ ਦੇਖ ਸਕਿਆ। ਬ੍ਰਹਮਾ ਨੰਦ ਹਰ ਲਾਲ ਦੀ ਇਸ ਸਫਾਈ ਦੀ ਪ੍ਰਸੰਸਾ ਕਰਨ ਲਗਾ। ਹਰ ਲਾਲ ਨੇ ਕਿਹਾ-ਇਹ ਹਥ ਦੀ ਸਫਾਈ ਤੈਨੂੰ ਵੀ ਸਿਖਾ ਦਵਾਂਗਾ। ਇਹ ਕਹਿ ਹਰ ਲਾਲ ਨੇ ਹਥ ਦੀ ਸਫਾਈ ਬ੍ਰਹਮਾ ਨੰਦ ਨੂੰ ਸਖੋਣੀ ਸ਼ੁਰੂ ਕਰ ਦਿਤੀ।

ਦੋ ਤਿੰਨ ਘੜੀ ਵਿਚ ਹੀ ਬ੍ਰਹਮਾ ਨੰਦ ਨੇ ਇਹ ਸਿਖ ਲਿਆ ਤਾਂ ਹਰ ਲਾਲ ਬੋਲਿਆ-ਹਛਾ, ਹੁਣ ਮੈਂ ਜਾਂਦਾ ਹਾਂ, ਸ਼ਾਮ ਨੂੰ ਬਾਕੀ ਰੁਪਏ ਲੈ ਕੇ ਆਵਾਂਗਾ। ਇਹ ਕਹਿ ਉਹ ਚਲਾ ਗਿਆ।

੧੮