ਕਰਨਾ ਚਾਹੀਦਾ ਉਹ ਉਸਨੂੰ ਕਰਦੀ ਸੀ। ਉਹ ਕਾਲੀ ਕਿਨਾਰੀ ਦਾਰ ਸਾੜੀ ਬੰਨ੍ਹਦੀ, ਹਥਾਂ ਵਿਚ ਚੂੜੀਆਂ ਪੌਂਦੀ ਅਤੇ ਪਾਨ ਵੀ ਖਾਂਦੀ ਸੀ। ਰਸੋਈ ਬਨਾਣ ਵਿਚ ਤੇ ਉਹ ਦੂਸਰੀ ਦਰੋਪਦੀ ਸੀ। ਦਾਲ ਚੌਲ ਪੂੜੀ ਮਿਠਿਆਈ ਤਰਾਂ ਤਰਾਂ ਦੀਆਂ ਚਟਨੀਆਂ ਅਰ ਭਾਜੀਆਂ ਬਨਾਣ ਵਿਚ ਉਹ ਬਹੁਤ ਚਤੁਰ ਸੀ। ਤਰਾਂ ਤਰਾਂ ਦੇ ਖਿਡੋਣੇ ਬਨਾਣੇ ਅਤੇ ਸੀਨ ਪਰੋਣ ਵਿਚ ਵੀ ਬੜੀ ਮਾਹਰ ਸੀ। ਪਿੰਡ ਦੀਆਂ ਕੁੜੀਆਂ ਏਸੇ ਕੋਲੋਂ ਹੀ ਆਪਣੇ ਵਾਲ ਵਹੌਂਦੀਆਂ ਤੇ ਸਾਜ ਸ਼ਿੰਗਾਰ ਕਰਾਂਦੀਆਂ ਸਨ।
ਇਹ ਸੁੰਦਰੀ ਛਨ ਛਨ ਕਰਕੇ ਦਾਲ ਦੀ ਹਾਂਡੀ ਵਿਚ ਕੜਛੀ ਫੇਰ ਰਹੀ ਸੀ, ਅਰ ਦੂਰ ਪੀਹੜੇ ਤੇ ਇਕ ਚਿੜੀ ਬੈਠੀ ਸੀ। ਰਾਣੀ ਇਹ ਦੇਖਣ ਲਈ ਕਿ ਚਿੜੀ ਵਲ ਦੇਖਿਆਂ ਉਹ ਉਡ ਜਾਂਦੀ ਹੈ ਕਿ ਨਹੀਂ, ਘੜੀ ਕੁ ਪਿਛੋਂ ਉਧਰ ਦੇਖ ਲੈਂਦੀ। ਚਿੜੀ ਉਡ ਕੇ ਥੋੜਾ ਕੁ ਉਪਰ ਚਲੀ ਜਾਂਦੀ ਪਰ ਭੁਜੀ ਹੋਈ ਮਛੀ ਖਾਣ ਦੇ ਲਾਲਚ ਨਾਲ ਫਿਰ ਹੇਠਾਂ ਆ ਬੈਂਹਦੀ। ਏਸੇ ਵੇਲੇ ਹਰ ਲਾਲ ਬੂਟ ਫੱਟ ਫੱਟ ਕਰਦਾ ਰਸੋਈ ਘਰ ਵਿਚ ਆਇਆ। ਚਿੜੀ ਇਹ ਦੇਖ ਭੁਜੀ ਹੋਈ ਮਛੀ ਦਾ ਲਾਲਚ ਛੱਡ ਉਡ ਗਈ। ਰਾਣੀ ਨੇ ਹਥ ਧ ਸਿਰ ਤੇ ਦੁਪੱਟਾ ਲੈ ਲਿਆ। ਜਮੀਨ ਨੂੰ ਨੋਹਾਂ ਨਾਲ ਖਰੋਚਦੀ ਹੋਈ ਨੇ ਕਿਹਾ-ਕਦੋਂ ਆਏ, ਵਡੇ ਚਾਚਾ?
ਹਰ ਲਾਲ-ਕਲ ਆਇਆ ਹਾਂ। ਤੈਨੂੰ ਇਕ ਗੱਲ ਕਹਿਣੀ ਹੈ।
ਰਾਣੀ ਕੁਛ ਠਿਠਕ ਗਈ, ਬੋਲੀ-"ਕੀ ਵਧੀਆ ਚੌਲ ਰਿੱਨਾਂ?"
ਹਾਂ ਰਿੱਨੇ, ਰਿੰਨੋ! ਪਰ ਮੈਂ ਇਹ ਗੱਲ ਈ ਨਹੀਂ ਕਹਿਣ ਆਇਆ। ਤੈਨੂੰ ਉਸ ਦਿਨ ਦੀ ਗਲ ਯਾਦ ਏ ਨਾ?"
ਰਾਣੀ ਚੁਪ ਹੋ ਕੇ ਜਮੀਨ ਵੱਲ ਦੇਖ ਰਹੀ ਸੀ ।
ਹਰ ਲਾਲ ਨੇ ਫਿਰ ਕਿਹਾ-ਉਹ ਉਸ ਦਿਨ ਦੀ ਗਲ, ਗੰਗਾ ਅਸ਼ਨਾਨ ਕਰਕੇ ਔਂਦੀ ਵਾਰ ਜੱਦ ਤੇਰਾ ਸਾਥ ਆਪਣੀਆਂ ਸਹੇਲੀਆਂ
੨੧