ਪੰਨਾ:ਵਸੀਅਤ ਨਾਮਾ.pdf/24

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਤਦ ਹਰ ਲਾਲ ਨੇ ਕ੍ਰਿਸ਼ਨ ਕਾਂਤ ਦੇ ਅਸਲੀ ਵਸੀਅਤ ਨਾਮੇ ਤੇ ਜਾਲੀ ਵਸੀਅਤ ਨਾਮੇ ਦੀ ਗਲ ਸਮਝਾ ਕੇ ਅਖੀਰ ਵਿਚ ਕਿਹਾ- ਉਸ ਅਸਲੀ ਵਸੀਅਤ ਨਾਮੇ ਨੂੰ ਚੁਰਾ ਕੇ ਉਸ ਦੀ ਜਗਾ ਨਕਲੀ ਵਸੀਅਤ ਨਾਮੇ ਨੂੰ ਰਖ ਔਣਾ ਹੋਵੇਗਾ। ਤੂੰ ਸਾਡੇ ਘਰ ਵਿਚ ਬਰਾਬਰ ਔਂਦੀ ਜਾਂਦੀ ਹੈਂਂ ਅਤੇ ਹੈਂਂ ਵੀ ਹੁਸ਼ਿਆਰ, ਇਸ ਕੰਮ ਨੂੰ ਚੁਟਕੀ ਵਜਾਂਦਿਆਂ ਕਰ ਸਕਦੀ ਹੈਂ। ਕਿਉਂ ? ਕਰੇਂਂਗੀ ?

ਰਾਣੀ ਕੰਬ ਉਠੀ, ਉਸ ਨੇ ਕਿਹਾ-ਚੋਰੀ ? ਮੈਨੂੰ ਵਢ ਕੇ ਸੁਟ ਦੇਣ ਤਾਂ ਵੀ ਮੈਂ ਚੋਰੀ ਨਹੀਂ ਕਰ ਸਕਦੀ।

ਹਰ ਲਾਲ-ਬੁਢੀਆਂ ਕੁਛ ਕਰ ਨਹੀਂ ਸਕਦੀਆਂ, ਕੇਵਲ ਗੱਲਾਂ ਕਰਨੀਆਂ ਈ ਜਾਨਦੀਆਂ ਹਨ। ਮੈਂ ਜਾਣਦਾ ਹਾਂ ਤੂੰ ਇਸ ਜਨਮ ਵਿਚ ਮੇਰੇ ਹਸਾਨ ਦਾ ਬਦਲਾ ਨਹੀਂ ਚੁਕਾ ਸਕਦੀ।

ਰਾਣੀ-ਹੋਰ ਜੋ ਕੁਛ ਕਹੋ ਕਰ ਸਕਦੀ ਹਾਂ। ਮਰਨ ਵਾਸਤੇ ਕਹੋ ਤਾਂ ਤਿਆਰ ਹਾਂ, ਪਰ ਵਿਸ਼ਵਾਸ ਘਾਤ ਦਾ ਕੰਮ ਮੈਂ ਨਹੀਂ ਕਰ ਸਕਦੀ।

ਰਾਣੀ ਨੂੰ ਕਿਸੇ ਤਰਾਂ ਰਾਜ਼ੀ ਨ ਕਰ ਸਕਣ ਤੇ ਹਰ ਲਾਲ ਉਹੋ ਹਜਾਰ ਰੁਪਏ ਦੇ ਨੋਟ ਦੇਣ ਲਗਾ । ਬੋਲਿਆ- ਰਾਣੀ , ਐਹ ਲੈ ਹਜਾਰ ਰੁਪਇਆ, ਤੈਨੂੰ ਇਹ ਕੰਮ ਜਰੂਰ ਕਰਨ ਪਵੇਗਾ।

ਰਾਣੀ ਨੇ ਨੋਟ ਨਹੀਂ ਲਏ ਅਤੇ ਕਿਹਾ-ਰੁਪਏ ਦੀ ਮੈਨੂੰ ਕੋਈ ਇਛਿਆ ਨਹੀਂ । ਭਾਵੇਂ ਆਪਣੇ ਪਿਤਾ ਦੀ ਸਾਰੀ ਜਾਇਦਾਦ ਵੀ ਮੈਨੂੰ ਦੇ ਦਿਉ ਤਾਂ ਵੀ ਮੈਂ ਇਹ ਕੰਮ ਨਹੀਂ ਕਰ ਸਕਦੀ । ਜੇ ਕਰਨਾ ਹੁੰਦਾ ਤਾਂ ਤੁਹਾਡੇ ਕਹਿਣ ਤੇ ਉਸ ਤਰਾਂ ਹੀ ਕਰ ਦਿੰਦੀ ।

ਹਰ ਲਾਲ-ਰਾਣੀ ! ਮੈਂ ਸਮਝਦਾ ਸਾਂ ਕਿ ਤੂੰ ਮੇਰੀ ਭਲਾਈ ਚਾਹੁਣ ਵਾਲੀ ਹੈ, ਪਰ ਕੀ ਕੋਈ ਪਰਾਇਆ ਦੀ ਆਪਣਾ ਹੋ ਸਕਦਾ ਹੈ ? ਦੇਖ, ਜੇ ਅਜ ਮੇਰੀ ਵਹੁਟੀ ਜੀਉਂਦੀ ਹੁੰਦੀ ਤਾਂ ਮੈਨੂੰ ਤੇਰੀ ਖੁਸ਼ਾਮਦ ਨ ਕਰਨੀ ਪੈਂਦੀ। ਉਹ ਮੇਰਾ ਕੰਮ ਕਰ ਦਿੰਦੀ ।

ਰਾਣੀ ਜਰਾ ਮੁਸਕਰਾਈ । ਹਰ ਲਾਲ ਨੇ ਪੁਛਿਆ ਹਸਦੀ ਕਿਉਂ ਹੈਂਂ?

੨੩