ਲਿਖਿਆ ਗਿਆ ਹੈ ਉਸ ਵਿਚ ਤੁਹਾਡੇ ਦਸਤਖਤ ਨਹੀਂ ਹੋਏ।
ਕ੍ਰਿਸ਼ਨ ਕਾਂਤ--ਇਹ ਕਿਸਤਰਾਂ? ਮੈਨੂੰ ਚੰਗੀ ਤਰਾਂ ਯਾਦ ਹੈ, ਮੈਂ ਦਸਤਖਤ ਕੀਤੇ ਸਨ।
ਰਾਣੀ-ਨਹੀਂ, ਚਾਚਾ ਜੀ ਕਹਿੰਦੇ ਸਨ ਕਿ ਤੁਹਾਡੇ ਦਸਤਖਤ ਨਹੀਂ ਹੋਏ। ਹਛਾ ਇਸ ਵਿਚ ਸ਼ਕ ਕਰਨ ਦੀ ਗਲ ਈ ਕੀ ਹੈ, ਤੁਸੀਂ ਇਕ ਵਾਰ ਖੋਲ੍ਹ ਕੇ ਪੜ੍ਹ ਹੀ ਕਿਉਂ ਨਹੀਂ ਲੈਂਦੇ?
ਕ੍ਰਿਸ਼ਨ ਕਾਂਤ -ਹਾਂ ਠੀਕ ਹੈ। ਜ਼ਰਾ ਦੀਵਾ ਤੇ ਮੇਰੇ ਪਾਸੇ ਲਿਆ।
ਕ੍ਰਿਸ਼ਨ ਕਾਂਤ ਉਠਿਆ। ਤਕੀਏ ਦੇ ਥਲਿਓਂ ਇਕ ਚਾਬੀ ਕਢੀ। ਰਾਣੀ ਦੀਵਾ ਕੋਲ ਲੈ ਆਈ। ਕ੍ਰਿਸ਼ਨ ਕਾਂਤ ਨੇ ਪਹਿਲੇ ਇਕ ਸੂਟ ਕੇਸ ਵਿਚੋਂ ਇਕ ਵਚਿਤਰ ਚਾਬੀ ਕਢੀ, ਫੇਰ ਇਕ ਲੋਹੇ ਦੇ ਸੰਦੂਕ ਦਾ ਦਰਵਾਜ਼ਾ ਖੋਲਿਆ ਤੇ ਉਸ ਵਿਚੋਂ ਵਸੀਅਤ ਨਾਮਾ ਬਾਹਰ ਕਢਿਆ। ਫੇਰ ਐਨਕਾਂ ਲਾ ਉਸ ਨੂੰ ਪੜ੍ਹਿਆ ਅਤੇ ਹਸ ਕੇ ਬੋਲਿਆ-ਰਾਣੀ ਕੀ ਮੈਂ ਬੁਢਾ ਹੋਣ ਨਾਲ ਪਾਗਲ ਹੋ ਗਿਆ ਹਾਂ? ਦੇਖ ਇਹ ਮੇਰਾ ਦਸਤਖਤ ਹੈ।
ਰਾਣੀ ਬੋਲੀ-ਭਲਾ ਤੁਸੀਂ ਬੁਢੇ ਕਿਸਤਰਾਂ ਹੋ? ਹਛਾ ਮੈਂ ਹੁਣੇ ਜਾ ਕੇ ਚਾਚਾ ਜੀ ਨੂੰ ਕਹਿ ਦੇਂਦੀ ਹਾਂ।
ਰਾਣੀ ਫਿਰ ਕ੍ਰਿਸ਼ਨ ਕਾਂਤ ਦੇ ਕਮਰੇ ਵਿਚੋਂ ਬਾਹਰ ਨਿਕਲ ਆਈ।
******
ਅਧੀ ਰਾਤ ਨੂੰ ਕ੍ਰਿਸ਼ਨ ਕਾਂਤ ਸੌਂ ਰਿਹਾ ਸੀ ਜੋ ਇਕ ਦਮ ਉਸਦੀ ਨੀਂਦ ਟੁੱਟ ਗਈ। ਜਾਗਨ ਤੇ ਉਸ ਨੇ ਦੇਖਿਆ ਕਿ ਉਸ ਦੇ ਕਮਰੇ ਵਿਚ ਦੀਵਾ ਨਹੀਂ ਬਲ ਰਿਹਾ। ਹਰ ਰੋਜ ਕਮਰੇ ਵਿਚ ਦੀਵਾ ਬਲਦਾ ਰਹਿੰਦਾ ਸੀ ਪਰ ਅਜ ਬੁਝਿਆ ਹੋਇਆ ਦੇਖ ਕੇ ਕੁਛ ਹੈਰਾਨੀ ਵਿਚ ਆ ਗਏ। ਫਿਰ ਉਸ ਨੇ ਇਕ ਚਾਬੀ ਭੁਵਾਨ ਦੀ ਅਵਾਜ਼ ਵੀ ਸੁਨੀ ਅਰ ਇਹ ਵੀ ਦੇਖਿਆ ਕਿ ਕਮਰੇ ਵਿਚ ਕੋਈ