ਪੰਨਾ:ਵਸੀਅਤ ਨਾਮਾ.pdf/31

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਦੇ ਆਪਣਾ ਜੀਵਨ-ਸਾਥੀ ਨਹੀਂ ਬਣਾ ਸਕਦਾ।

ਰਾਣੀ ਉਠ ਖਲੋਤੀ, ਸਿਰ ਦਾ ਕਪੜਾ ਠੀਕ ਕਰ ਹਰ ਲਾਲ ਵਲ ਦੇਖਣ ਲਗੀ। ਉਸ ਨੇ ਕਿਹਾ-ਮੈਂ ਚੋਰ ਅਰ ਤੁਸੀਂ ਸਾਧ ਹੋ! ਕਿਸ ਨੇ ਮੈਨੂੰ ਚੋਰੀ ਕਰਨ ਵਾਸਤੇ ਕਿਹਾ ਸੀ? ਕਿਸਨੇ ਮੈਨੂੰ ਏਨਾ ਲੋਭ ਦਿਖਾਇਆ ਸੀ? ਕਿਸ ਨੇ ਇਕ ਅੰਜਾਨ ਇਸਤਰੀ ਨੂੰ ਧੋਖਾ ਦਿਤਾ? ਜਿਸ ਪਾਪ ਤੋਂ ਵਡਾ ਪਾਪ ਨਹੀਂ, ਜਿਸ ਝੂਠ ਤੋਂ ਵਡਾ ਝੂਠ ਨਹੀਂ, ਕ੍ਰਿਸ਼ਨ ਕਾਂਤ ਦਾ ਹੀ ਪੁਤਰ ਹੋ ਕੇ ਤੁਸਾਂ ਸਭ ਕੁਛ ਕੀਤਾ। ਹਾਏ! ਮੈਂ ਤੁਹਾਡੇ ਲਾਇਕ ਨਹੀਂ ਹਾਂ? ਤੇਰੇ ਵਰਗੇ ਨੀਚ ਦੀ ਔਰਤ ਕੋਣ ਅਭਾਗਣੀ ਬਣੇਗੀ? ਜੇਕਰ ਤੁਸੀਂ ਔਰਤ ਹੁੰਦੇ ਤਾਂ ਝਾੜੂ ਮਾਰ ਕੇ ਬਾਹਰ ਕੱਢ ਦਿੰਦੀ। ਤੁਸੀਂ ਆਦਮੀ ਹੈ, ਇਸ ਲਈ ਮੈਂ ਕਹਿੰਦੀ ਹਾਂ ਇਸ ਜਗਾ ਤੋਂ ਚਲੇ ਜਾਓ।

ਹਰ ਲਾਲ ਸਮਝਿਆ ਠੀਕ ਹੀ ਹੋਇਆ ਹੈ, ਉਠ ਕੇ ਚਲਾ ਗਿਆ। ਰਾਣੀ ਨੇ ਵੀ ਸਮਝਿਆ ਠੀਕ ਹੀ ਹੋਇਆ ਹੈ। ਉਹ ਵੀ ਆਪਣਾ ਜੂੜਾ ਬੰਨ ਕੇ ਰਸੋਈ ਬਨਾਣ ਲਗ ਪਈ। ਗੁਸੇ ਨਾਲ ਜੂੜਾ ਖੁਲ੍ਹ ਗਿਆ ਸੀ। ਉਸ ਦੀਆਂ ਅੱਖਾਂ ਵਿਚੋਂ ਅਥਰੂ ਵਗ ਰਹੇ ਸਨ।


੩੦