ਪੰਨਾ:ਵਸੀਅਤ ਨਾਮਾ.pdf/32

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਛੇਵਾਂ ਕਾਂਡ

ਐ ਬਸੰਤ ਦੀ ਕੋਇਲ! ਤੂੰ ਜੀ ਭਰ ਕੇ ਕੂ-ਕੂ ਕਰ ਲੈ। ਇਸ ਵਿਚ ਮੇਰਾ ਕੋਈ ਹਰਜ ਨਹੀਂ। ਲੇਕਨ ਤੇਰੇ ਨਾਲ ਮੇਰਾ ਇਕੋ ਗੁਸਾ ਹੈ -ਕੁਛ ਵਕਤ ਦੇਖਕੇ ਤੇ ਬੋਲਿਆ ਕਰ, ਵਕਤ-ਕੁਵਕਤ ਕਹੂ-ਕਹੂ ਕਰਨਾ ਵੀ ਤੇ ਚੰਗਾ ਨਹੀਂ ਹੁੰਦਾ। ਦੇਖ ਬੜੀ ਮੇਹਨਤ ਨਾਲ ਕਲਮ ਦਵਾਤ ਲੈ ਕੇ ਬੜੇ ਯਤਨ ਨਾਲ ਮਨ ਨੂੰ ਇਕ ਪਾਸੇ ਲਾ ਕੇ ਮੈਂ ਕ੍ਰਿਸ਼ਨ ਕਾਂਤ ਦੇ ਵਸੀਅਤ ਨਾਮੇ ਦੀ ਕਹਾਣੀ ਲਿਖਣ ਲਈ ਬੈਠਾ ਸਾਂ ਕਿ ਏਸੇ ਵੇਲੇ ਤੂੰ ਅਸਮਾਨ ਤੇ ਬਲ ਉਨੀ-ਕੂ! ਕੂ!! ਕੂ!!! ਮੈਂ ਮੰਨਦਾ ਹਾਂ ਤੇਰੀ ਅਵਾਜ਼ ਬੜੀ ਮਿਠੀ ਹੈ ਪਰ ਮਿਠੀ ਅਵਾਜ਼ ਹੋਣ ਨਾਲ ਹੀ ਤੈਨੂੰ ਸਮੇਂ ਕੁਸਮੇ ਬਲਣ ਦਾ ਹਕ ਤੇ ਨਹੀਂ। ਜੋ ਕੁਛ ਵੀ ਹੋਵੇ ਤੇਰੇ ਬੋਲਣ ਨਾਲ ਮੇਰੇ ਕਾਲੇ ਵਾਲ ਸਫੈਦ ਨਹੀਂ ਹੋ ਚਲੇ ਅਤੇ ਨਾ ਹੀ ਮੇਰੀ ਚਲਦੀ ਕਲਮ ਹੀ ਰੁਕੇਗੀ। ਪਰ ਦੇਖੀਂਂ ਜਦੋਂ ਕੋਈ ਨਵਾ ਬਾਬੂ ਰੁਪਏ ਦੀ ਜਵਾਲਾ ਨਾਲ ਤੜਫੜਾ ਕੇ ਆਪਣਾ ਜਮਾ ਖਰਚ ਲੈ ਸਿਰ ਖਪਾਵੇਗਾ, ਉਸ ਵੇਲੇ ਆਫਸ ਦੀ ਟੁਟੀ ਕੰਧ ਤੇ ਬੈਠ ਕੇ ਕੂ ਕੂ ਨਾ ਕਰੀਂ, ਨਹੀਂ ਤੇ ਬਾਬੂ ਦਾ ਜਮਾ ਖਰਚ ਹੀ ਨਹੀਂ ਮਿਲੇਗਾ। ਕੁਛ ਵੀ ਹੋਵੇ ਤੇਰੀ ਕੂ ਕੂ ਵਿਚ ਵੀ ਕੋਈ ਜਾਦੂ ਹੈ, ਨਹੀਂ ਤੇ ਜਦੋਂ ਤੂੰ ਮੌਲਸਿਰੀ ਤੇ ਬੈਠ ਕੇ ਬੋਲ ਰਹੀ ਸੀ ਅਰ ਵਿਧਵਾ ਰਾਣੀ ਕਛ ਵਿਚ ਘੜਾ ਦਬਾਈ ਪਾਣੀ ਲੈਣ ਜਾ ਰਹੀ ਸੀ-

ਹਛਾ, ਪਹਿਲੇ ਪਾਣੀ ਲਿਔਣ ਦੀ ਹੀ ਗੱਲ ਕਹਿ ਲਵਾਂ। ਉਹ ਗਲ ਇਹ ਹੈ। ਬਹਮਾ ਨੰਦ ਗਰੀਬ ਆਦਮੀ ਸੀ, ਦਾਸੀ ਰਖ ਨਹੀਂ ਸਨ ਸਕਦੇ। ਜਿਸ ਦੇ ਘਰ ਵਿਚ ਦਾਸੀਆਂ ਨਹੀਂ ਉਸ ਦੇ ਘਰ ਝੂਠੀ ਖਬਰ, ਲੜਾਈ, ਝਗੜਾ, ਕੂੜਾ ਕਰਕਟ ਇਹ ਚਾਰ ਚੀਜਾਂ

੩੧