ਪੰਨਾ:ਵਸੀਅਤ ਨਾਮਾ.pdf/34

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕੋਇਲ ਬੋਲ ਉਠੀ ਕੂ ! ਕੂ !! ਕੂ !!!

ਰਾਣੀ ਚਾਰੇ ਪਾਸੇ ਦੇਖਣ ਲਗੀ। ਮੈਂ ਸੌਂਹ ਖਾ ਕੇ ਕਹਿੰਦਾ ਹਾਂ ਜੇ ਕਿਤੇ ਰਾਣੀ ਆਪਣੀ ਤਿਰਛੀ ਨਜ਼ਰ ਨਾਲ ਉਪਰ ਦੇਖ ਲੈਂਦੀ ਤਾਂ ਕੋਇਲ ਨੈਣਾਂ ਦ ਤਿਖੇ ਬਾਣ ਖਾ ਕੇ ਜਮੀਨ ਤੇ ਡਿਗ ਪੈਂਦੀ। ਪਰ ਕੋਇਲ ਦੇ ਭਾਗਾਂ ਵਿਚ ਇਹ ਨਹੀਂ ਸੀ ਲਿਖਿਆ । ਉਹ ਫਿਰ ਬੋਲ ਉਠੀ-ਕੂ ! ਕੂ !! ਕੂ !!!

"ਦੂਰ ਹੋ ! ਮੂੰਹ ਸੜੀ!" ਕਹਿ ਕੇ ਰਾਣੀ ਚਲ ਗਈ। ਚਲੀ ਤਾਂ ਗਈ ਪਰ ਕੋਇਲ ਨੂੰ ਭੁਲੀ ਨਹੀਂ। ਮੇਰਾ ਦ੍ਰਿੜ ਵਿਸ਼ਵਾਸ ਹੈ ਕਿ ਕੋਇਲ ਐਵਂ ਕਿਸੇ ਟਾਈਮ ਤੋਂ ਬਿਨਾ ਹੀ ਬੋਲ ਉਠੀ ਸੀ । ਵਿਚਾਰੀ ਵਿਧਵਾ ਨਾਰੀ ਇਕੱਲੀ ਪਾਣੀ ਲੈਣ ਗਈ ਸੀ। ਉਸ ਵੇਲੇ ਕੋਇਲ ਦਾ ਬੋਲਣਾ ਠੀਕ ਨਹੀਂ ਸੀ, ਕਿਉਂਕਿ ਕੋਇਲ ਦੇ ਬਲਣ ਕਰਕੇ ਕਿਨੀਆਂ ਹੀ ਭਲੀਆਂ ਗਲਾਂ ਯਾਦ ਆ ਗਈਆਂ ਸਨ । ਜਿਸ ਤਰਾਂ-ਜਿਸ ਦੇ ਬਿਨਾ ਜੀਵਨ ਸੁੰਨਾ ਹੋ ਗਿਆ ਹੈ, ਹੁਣ ਮੈਂ ਕਿਥੇ ਪ੍ਰਾਪਤ ਕਰਾਂਗੀ । ਮੇਰਾ ਉਹ ਰਤਨ ਕਿਥੇ ਚਲਾ ਗਿਆ, ਕੌਣ ਰੋ ਕੇ ਬੁਲਾ ਰਿਹਾ ਹੈ। ਮੇਰਾ ਜੀਵਨ ਵਿਅਰਥ ਚਲਾ ਗਿਆ । ਸੁਖ ਦੀ ਲਾਲਸਾ ਪੂਰੀ ਨ ਹੋ ਸਕੀ । ਸੁੰਦਰਤਾ ਦਾ ਇਸ ਜਹਾਨ ਵਿਚ ਕੁਛ ਵੀ ਨ ਭਗ ਸਕੀ । ਫਿਰ ਕੁ ! ਕੁ !! ਕੂ!!! ਰਾਣੀ ਨ ਇਧਰ ਉਧਰ ਦੇਖਿਆ। ਸਾਮਨੇ ਗਬਿੰਦ ਲਾਲ ਦੀ ਫੁਲਵਾੜੀ ਦੇ ਫੁੱਲ ਖਿੜੇ ਹਨ । ਲਤਾ-ਲਤਾ 'ਚ ਡਾਲ-ਡਾਲ 'ਚ ਜਿਥੇ ਕਿਥ ਫੁੱੱਲ ਹੀ ਫੁੱੱਲ ਖਿੜੇ ਹਨ । ਕੋਈ ਚਿਟਾ, ਕੋਈ ਲਾਲ, ਕੋਈ ਪੀਲਾ, ਕੋਈ ਨੀਲਾ, ਕੋਈ ਛੋਟਾ ਹੈ, ਕੋਈ ਵਡਾ ਹੈ। ਕਿਤੇ ਮਧੂ ਮਖੀਆਂ ਕਿਤੇ ਭੋਰੇ, ਕੋਇਲ ਦੀ ਸੁਰ ਵਿਚ ਸੁਰ ਮਿਲਾ ਰਹੇ ਹਨ । ਚਾਰੇ ਪਾਸਿਓਂ ਫੁੱਲਾਂ ਦੀ ਮਹਕ ਆ ਰਹੀ ਹੈ, ਓਸੇ ਫੁੱਲਾਂ ਥਲੇ ਗੁਬਿੰਦ ਲਾਲ ਖਲੋਤਾ ਹੈ । ਉਸ ਦੇ ਕਾਲੇ ਕਾਲੇ ਘੁੰਗਰਾਲੇ ਵਾਲ ਮੋਢਿਆਂ ਤੱਕ ਲਮਕ ਰਹੇ ਹਨ। ਕੋਇਲ ਫਿਰ ਬੋਲੀ-ਕ ! ਰਾਣੀ ਪੋੜੀਆਂ ਉਤਰ ਘੜੇ ਨੂੰ ਪਾਣੀ ਵਿਚ ਪਾ ਰੋਣ ਲਗ ਪਈ।

੩੩