ਪੰਨਾ:ਵਸੀਅਤ ਨਾਮਾ.pdf/37

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਈਆਂ। ਚੰਦਰਮਾ ਨਿਕਲ ਆਇਆ, ਅਸਮਾਨ ਤੇ ਹੌਲੇ ਹੌਲੇ ਪ੍ਰਕਾਸ਼ ਹੋਣ ਲਗ ਪਿਆ।ਅਜੇ ਵੀ ਰਾਣੀ ਘਾਟ ਤੇ ਬੈਠੀ ਰੋ ਰਹੀ ਸੀ। ਘੜਾ ਉਸਦਾ ਪਾਣੀ ਵਿਚ ਡੁਬ ਰਿਹਾ ਸੀ। ਗੁਬਿੰਦ ਲਾਲ ਫੁਲਵਾੜੀ ਵਿਚ ਵਾਪਸ ਘਰ ਚਲਿਆ; ਜਾਂਦੀ ਵਾਰ ਉਸ ਨੇ ਦੇਖਿਆ ਰਾਣੀ ਘਾਟ ਤੇ ਬੈਠੀ ਰੋ ਰਹੀ ਹੈ।

ਐਨੀ ਡੇਰ ਇਕੱਲੀ ਇਸਤਰੀ ਨੂੰ ਰੋਂਦੇ ਦੇਖ ਉਸ ਦੇ ਮਨ ਵਿਚ ਬੜਾ ਦੁਖ ਉਠਿਆ। ਗੁਬਿਦ ਲਾਲ ਨੇ ਸੋਚਿਆ ਇਹ ਵੀ ਇਨਸਾਨ ਹੈ ਮੈਂ ਵੀ; ਇਹ ਵੀ ਉਸੇ ਦਾਤਾ ਦੀ ਬਨਾਈ ਹੋਈ ਹੈ। ਮੈਂ ਵੀ; ਇਸ ਲਈ ਜੇ ਹੋ ਸਕੇ ਤਾਂ ਮੈਂ ਕਿਉਂ ਨਾ ਇਸ ਦਾ ਦੁਖ ਦੂਰ ਕਰਾਂ?

ਗੁਬਿੰਦ ਲਾਲ ਹੌਲੀ ਹੌਲੀ ਰਾਣੀ ਕੋਲ ਜਾ ਕੇ ਖਲੋ ਗਿਆ, ਰਾਣੀ ਦੇਖ ਕੇ ਚੋਂਕ ਉਠੀ।

ਗੁਬਿੰਦ ਲਾਲ ਨੇ ਕਿਹਾ-ਰਾਣੀ, ਐਨੀ ਡੇਰ ਦੀ ਇਕੱਲੀ ਬੈਠੀ ਤੂੰ ਰੋ ਕਿਉਂ ਰਹੀ ਹੈਂ ?

ਰਾਣੀ ਉਠ ਕੇ ਖਲੋ ਗਈ, ਬੋਲੀ ਨਹੀਂ।

ਗੁਬਿੰਦ ਲਾਲ ਫਿਰ ਬੋਲਿਆ-ਕੀ ਮੈਨੂੰ ਨਹੀਂ ਦਸੇਂਗੀ! ਤੈਨੂੰ ਕਿਸ ਗਲ ਦਾ ਦੁਖ ਹੈ? ਕੀ ਮੈਂ ਕੁਛ ਤੇਰੀ ਮਦਦ ਕਰ ਸਕਦਾ ਹਾਂ?

ਜੇਹੜੀ ਰਾਣੀ ਹਰ ਲਾਲ ਸਾਹਮਣੇ ਪਟਾਕ ਪਟਾਕ ਗਲਾਂ ਕਰਦੀ ਸੀ, ਗੁਬਿੰਦ ਲਾਲ ਦੇ ਸਾਹਮਣੇ ਉਸੇ ਰਾਣੀ ਦੇ ਮੂੰਹੋਂ ਇਕ ਗਲ ਤਕ ਨਹੀਂ ਸੀ ਨਿਕਲਦੀ। ਉਹ ਕੁਛ ਬੋਲੀ ਨਹੀਂ, ਪੁਤਲੀ ਦੀ ਤਰਾਂ ਸਰੋਵਰ ਦੀਆਂ ਪੌੜੀਆਂ ਤੇ ਖਲੋਤੀ ਰਹੀ। ਗੁਬਿੰਦ ਲਾਲ ਨੇ ਫਿਰ ਕਿਹਾ-ਰਾਣੀ, ਜੇ ਤੈਨੂੰ ਕਿਸੇ ਗਲ ਦਾ ਦੁਖ ਹੋਵੇ ਤਾਂ ਚਾਹੇ ਅਜ ਚਾਹੇ ਕਲ ਦਸ ਦੇਵੀਂ, ਜੇ ਤੂੰ ਆਪ ਮੈਨੂੰ ਨਾ ਕਹਿ ਸਕੇਂ ਤਾਂ ਮੇਰੀ ਵਹੁਟੀ ਦਵਾਰਾ ਮੈਨੂੰ ਪਤਾ ਦੇ ਦੇਵੀਂ।

੩੬