ਪੰਨਾ:ਵਸੀਅਤ ਨਾਮਾ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਵਾਰ ਰਾਣੀ ਬੋੱਲੀ-ਅਜ ਨਹੀਂ ਕਿਸੇ ਇਕ ਦਿਨ ਕਵਾਂਗੀ। ਇਕ ਦਿਨ ਤੁਹਾਨੂੰ ਮੇਰੀ ਗਲ ਸੁਣਨੀ ਹੀ ਪਵੇਗੀ।

ਗੁਬਿਦ ਲਾਲ ਉਸਦੀ ਗਲ ਮੰਨ ਕੇ ਘਰ ਚਲੇ ਗਏ, ਰਾਣੀ ਪਾਣੀ ਨਾਲ ਘੜਾ ਭਰਨ ਲਗੀ। ਘੜੇ ਨੇ ਬਲ, ਬਲ, ਗਲ, ਗਲ, ਕਰਕੇ ਬੜੀ ਆਫਤ ਕੀਤੀ। ਖਾਲੀ ਘੜਾ ਪਾਣੀ ਨਾਲ ਭਰ ਗਿਲੇ ਕਪੜੇ ਨਾਲ ਬਦਨ ਨੂੰ ਢਕ ਕੇ ਰਾਣੀ ਹੋਲੀ ਹੌਲੀ ਘਰ ਨੂੰ ਤੁਰ ਪਈ। ਤਦ ਛਲ, ਛਲ, ਠਨ, ਠਨ, ਝਨ, ਝਨ, ਸ਼ਬਦਾਂ ਨਾਲ ਘੜੇ ਦਾ ਪਾਣੀ ਅਰ ਰਾਣੀ ਦੀ ਚੂੜੀਆਂ ਆਪਸ ਵਿਚ ਅਵਾਜ਼ਾਂ ਦੇਣ ਲਗੀਆਂ। ਰਾਣੀ ਦੇ ਮਨ ਨੇ ਵੀ ਉਨ੍ਹਾਂ ਦੀ ਗਲ ਬਾਤ ਵਿਚ ਹਿਸਾ ਲਿਆ।

ਰਾਣੀ ਨੇ ਕਿਹਾ-ਵਸੀਅਤ ਨਾਮਾ ਚਰਾਨ ਦਾ ਕੰਮ ਤੇ-

ਜਲ ਨੇ ਕਿਹਾ-ਛਲ, ਛਲ,

ਰਾਣੀ ਦਾ ਮਨ-ਚੰਗਾ ਨਹੀਂ ਹੋਇਆ।

ਚੂੜੀ ਨੇ ਕਿਹਾ-ਠਨ-ਠਨਾ, ਨਾ-ਨਾ।

ਰਾਣੀ ਦਾ ਮਨ-ਹੁਣ ਉਪਾ ਕਰਨਾ ਚਾਹੀਦਾ ਹੈ।

ਘੜਾ ਬੋਲਿਆ-ਠਨਕ, ਠਨਕ, ਠਨ।


੩੭